ਮਾਛੀਵਾੜਾ ਸਾਹਿਬ, 21 ਮਈ (ਰਾਜਦੀਪ ਸਿੰਘ ਅਲਬੇਲਾ)-ਪਿੰਡ ਕੀੜੀ ਅਫ਼ਗਾਨਾ ਵਿਖੇ ਪੌੜ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ 24 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਬਿਸ਼ਨ ਦਾਸ ਮਜਾਰੀ, ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ, ਧਿਆਨ ਮੌਜੂ ਮਜਾਰਾ, ਸੁਰਿੰਦਰ ਕੌਰ ਮਜਾਰੀ, ਡਾਇਰੈਕਟਰ ਗੁਰਮੁਖ ਦੀਪ, ਮੇਜਰ ਰਾਮ ਚੰਦਿਆਣੀ, ਮਾਸਟਰ ਰਾਮ ਲਾਲ, ਧਰਮ ਪਾਲ ਚੱਕੀ, ਬੱਗਾ ਸਿੰਘ, ਮਾਸਟਰ ਤੇਲੂ ਰਾਮ, ਸ਼ਿੰਗਾਰਾ ਸਿੰਘ, ਸੁਖਵੀਰ ਸਿੰਘ ਨੇ ਦੱਸਿਆ 24 ਮਈ ਨੂੰ ਸਵੇਰੇ 9 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 10 ਵਜੇ ਪਿੱਤਰ ਪੂਜਾ ਹੋਵੇਗੀ | 11 ਵਜੇ ਪ੍ਰਸਿੱਧ ਗਾਇਕਾ ਸੁਲੇਖਾ ਬੰਗੜ ਆਪਣੇ ਸਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ |