13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਖ਼ਤ ਗਰਮੀ ਦੇ ਮੱਦੇਨਜ਼ਰ ਮਾਪਿਆਂ ਵਲੋਂ ਵਿਦਿਆਰਥੀਆਂ ਨੂੰ ਤੁਰੰਤ ਛੁੱਟੀਆਂ ਕਰਨ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮਲੌਦ, 21 ਮਈ (ਸਹਾਰਨ ਮਾਜਰਾ)-ਇਨ੍ਹੀਂ ਦਿਨੀਂ ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ, ਉੱਥੇ ਨਿੱਕੇ ਨਿੱਕੇ ਬੱਚਿਆਂ ਦਾ ਕਰੀਬ 43-44 ਡਿਗਰੀ ਤਾਪਮਾਨ ਦੌਰਾਨ ਅੰਤਾਂ ਦਾ ਬੁਰਾ ਹਾਲ ਹੋਇਆ ਪਿਆ ਹੈ | ਬੱਚੇ ਲਗਾਤਾਰ ਬਿਮਾਰ ਹੋ ਰਹੇ ਹਨ | ਉੱਪਰੋਂ ਮਾਪਿਆਂ ਨੂੰ ਡੂੰਘੀ ਚਿੰਤਾ ਲੱਗੀ ਹੋਈ ਹੈ | ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਬਹੁਤ ਸਾਰੇ ਬੱਚੇ ਦੂਰ ਦੁਰੇਡੇ ਤੋਂ ਪੈਦਲ ਜਾਂ ਸਾਈਕਲਾਂ 'ਤੇ ਪੜ੍ਹਨ ਆਉਂਦੇ ਹਨ | ਸਿਖਰ ਦੁਪਹਿਰੇ 2 ਵਜੇ ਘਰਾਂ ਨੂੰ ਪਰਤਣਾ ਕਿਸੇ ਸੰਭਾਵੀ ਖ਼ਤਰੇ ਤੋਂ ਬਾਹਰ ਨਹੀਂ ਜਾਪਦਾ | ਇਸੇ ਤਰ੍ਹਾਂ ਆਂਗਣਵਾੜੀ ਸਕੂਲਾਂ ਅਤੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਛੋਟੇ ਹੋਣ ਕਰਕੇ ਇਨ੍ਹੀਂ ਗਰਮੀ ਉਨ੍ਹਾਂ ਲਈ ਸਹਿਣ ਕਰਨੀ ਬਹੁਤ ਅÏਖੀ ਹੈ | ਉੱਪਰੋਂ ਲਗਾਤਾਰ ਬਿਜਲੀ ਦੇ ਕੱਟ ਲੱਗਣ ਕਰਕੇ ਬੱਚਿਆਂ ਨੂੰ ਪੱਖੇ ਦੀ ਹਵਾ ਵੀ ਨਸੀਬ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਪੜਾਈ ਕਰਨ ਤੋਂ ਇਲਾਵਾ ਅੰਤਾਂ ਦੀ ਗਰਮੀ ਦੌਰਾਨ ਬੈਠਣ ਵਿੱਚ ਵੀ ਬਹੁਤ ਮੁਸ਼ਕਿਲ ਹੋ ਰਹੀ ਹੈ | ਮਾਪਿਆਂ ਨੇ ਮੰਗ ਕੀਤੀ ਮੁੱਖ ਮੰਤਰੀ ਸਾਬ ਤੁਸੀਂ ਤੇ ਵਿਧਾਇਕ, ਮੰਤਰੀ ਸਾਰੇ ਏਅਰ ਕੰਡੀਸ਼ਨਰਾਂ ਵਿਚ ਠੰਢੀਆਂ ਹਵਾਵਾਂ ਲੈਂਦੇ ਹੋ, ਪਰ ਬੱਚਿਆਂ ਬਾਰੇ ਸੋਚੋ | ਇਸ ਲਈ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਛੁੱਟੀਆਂ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਡਾ. ਜਸਪ੍ਰੀਤ ਸਿੰਘ ਤੇ ਕਾਕਾ ਸਤਵਿੰਦਰ ਸਿੰਘ ਗਰੇਵਾਲ ਵਲੋਂ ਜਗਰੂਪ ਸਿੰਘ ਸੇਹ ਦੀ ਨਿਯੁਕਤੀ ਦਾ ਕੀਤਾ ਸਵਾਗਤ ਅਗਲੀ ਖ਼ਬਰ ਨਹੀਂ ਰਿਹਾ ਸ਼ਸ਼ੀ ਕਾਂਤ ਸ਼ਰਮਾ, ਪਰਿਵਾਰ 'ਚ ਮਾਤਮ
Ad Position 24