13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੁ: ਮੰਜੀ ਸਾਹਿਬ ਕੋਟਾਂ ਦੇ ਰਿਕਾਰਡ ਕੀਪਰ ਜਸਪਾਲ ਸਿੰਘ ਪੂਰਬਾ ਬਣੇ ਗੁਰਦੁਆਰਾ ਸਾਹਿਬ ਇੰਸਪੈਕਟਰ

Ad Position 21
repet_subhas-goyals [Copy P29]
ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਨਵੇਂ ਨਿਯੁਕਤ ਇੰਸਪੈਕਟਰ ਜਸਪਾਲ ਸਿੰਘ ਪੂਰਬਾ ਨੂੰ ਸਨਮਾਨਿਤ ਕਰਦੇ ਹੋਏ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਅਕਾਲੀ ਆਗੂ ਨਵਤੇਜ ਸਿੰਘ ਖੱਟੜਾ, ਮੈਨੇਜਰ ਕੇਹਰ ਸਿੰਘ ਮਗਰ, ਮੈਨੇਜਰ ਇਕਬਾਲ ਸਿੰਘ ਝਬਾਲ, ਰਜਿੰਦਰ ਸਿੰਘ ਕੋਟ ਪਨੈਚ, ਬਲਾਕ ਪ੍ਰਧਾਨ ਹਰਮਿੰਦਰ ਸਿੰਘ ਜਰਗ ਤੇ ਹੋਰ | ਤਸਵੀਰ : ਜੰਟੀ ਮਾਨ <br/> 22-05-2026
ਬੀਜਾ, 21 ਮਈ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਮੌਜੂਦਾ ਮੈਂਬਰ ਹਰਪਾਲ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਨਵਤੇਜ ਸਿੰਘ ਖੱਟੜਾ ਦੇ ਯਤਨ ਸਦਕਾ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਰਿਕਾਰਡ ਕੀਪਰ ਜਸਪਾਲ ਸਿੰਘ ਪੂਰਬਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਸਟੋਰ ਕੀਪਰ ਜਸਪਾਲ ਸਿੰਘ ਪੂਰਬਾ ਪਿਛਲੇ ਦੋ ਤਿੰਨ ਸਾਲਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਟੋਰ ਕੀਪਰ ਦੀ ਸੇਵਾ ਨਿਭਾ ਰਹੇ ਸਨ | ਜਸਪਾਲ ਸਿੰਘ ਪੂਰਬਾ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਸਪਾਲ ਸਿੰਘ ਪੂਰਬਾ ਨੂੰ ਗੁਰਦੁਆਰਾ ਸਾਹਿਬ ਇੰਸਪੈਕਟਰ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ ਦਾ ਇਲਾਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਹਰਪਾਲ ਸਿੰਘ ਜੱਲ੍ਹਾ, ਨਵਤੇਜ ਸਿੰਘ ਖੱਟੜਾ, ਅਕਾਲੀ ਦਲ ਦੇ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਜਰਗ, ਅਕਾਲੀ ਆਗੂ ਰਜਿੰਦਰ ਸਿੰਘ ਕੋਟ ਪਨੈਚ, ਪੰਥਕ ਢਾਡੀ ਗੁਵਿੰਦਰ ਸਿੰਘ, ਅਕਾਲੀ ਆਗੂ ਮਨਦੀਪ ਸਿੰਘ ਖਾਲਸਾ ਸਮੇਤ ਵਲੋਂ ਸਵਾਗਤ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ | ਇਸ ਸਮੇਂ ਨਵੇਂ ਨਿਯੁਕਤ ਇੰਸਪੈਕਟਰ ਜਸਪਾਲ ਸਿੰਘ ਪੂਰਬਾ ਨੇ ਕਿਹਾ ਕਿ ਜੋ ਸ਼੍ਰੋਮਣੀ ਕਮੇਟੀ ਵੱਲੋਂ ਮੈਨੂੰ ਸੇਵਾਵਾਂ ਨਿਭਾਈਆਂ ਗਈਆਂ ਹਨ ਉਨ੍ਹਾਂ ਨੂੰ ਤਨਦੇਹੀ ਨਾਲ ਨਿਭਾਵਾਂਗਾ | ਇਸ ਨਿਯੁਕਤੀ ਮੌਕੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਮੈਨੇਜਰ ਇਕਬਾਲ ਸਿੰਘ ਝਬਾਲ, ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਮੈਨੇਜਰ ਕੇਹਰ ਸਿੰਘ ਮਗਰ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਅਕਾਲੀ ਦਲ ਦੇ ਸੀਨੀਅਰ ਆਗੂ ਨਵਤੇਜ ਸਿੰਘ ਖੱਟੜਾ ਵਲੋਂ ਗੁਰਦੁਆਰਾ ਸਾਹਿਬ ਦੇ ਸਨਮਾਨ ਚਿੰਨ ਨਾਲ ਜਸਪਾਲ ਸਿੰਘ ਪੂਰਬਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਅੰਮਿ੍ਤਪਾਲ ਸਿੰਘ ਖੱਟੜਾ, ਦਲਭੰਜਨ ਸਿੰਘ, ਪ੍ਰਚਾਰਕ ਪਰਮਜੀਤ ਸਿੰਘ ਗੁਰਦਾਸਪੁਰੀ,ਹਰਿੰਦਰ ਸਿੰਘ, ਜਸਬੀਰ ਸਿੰਘ ਘੁੰਗਰਾਲੀ ਰਾਜਪੂਤਾਂ, ਸਤਨਾਮ ਸਿੰਘ ਚਾਪੜਾ, ਰਾਜਵਿੰਦਰ ਸਿੰਘ ਰਾਜੂ, ਮੋਤੀ ਸਿੰਘ, ਨੇਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਦੀ ਜੇਬ 'ਤੇ ਮਹਿੰਗਾਈ ਦੀ ਵੱਡੀ ਮਾਰ ਪਵੇਗੀ- ਡਾ. ਸ਼ਾਹਪੁਰ ਅਗਲੀ ਖ਼ਬਰ ਚਾਪੜਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ 1 ਨੂੰ
Ad Position 24