ਰਾੜਾ ਸਾਹਿਬ, 21 ਮਈ (ਸੁਖਵੀਰ ਸਿੰਘ ਚਣਕੋਈਆਂ)- ਪੱਛਮੀ ਏਜੰਸੀਆਂ 'ਚ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਦਿਨ ਪ੍ਰਤੀ ਦਿਨ ਕੀਤੇ ਜਾ ਰਹੇ ਵਾਧੇ ਤੇ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਸੀਨੀਅਰ ਅਕਾਲੀ ਆਗੂ ਡਾ. ਸੁਰਿੰਦਰ ਸਿੰਘ ਸ਼ਾਹਪੁਰ ਕਿਹਾ ਕਿ ਤੇਲ ਕੰਪਨੀਆਂ ਵਲੋ ਵਾਰ ਵਾਰ ਤੇਲ ਦੀਆਂ ਕੀਮਤਾਂ ਵਧਾਉਣ ਨਾਲ ਮਹਿੰਗਾਈ ਹੋਰ ਵਧੇਗੀ ਤੇ ਉਪਭੋਗਤਾਵਾਂ ਦੀ ਜੇਬ ਤੇ ਵੱਡੀ ਮਾਰ ਪਵੇਗੀ | ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ 15 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਦਾ ਵਾਧਾ ਕੀਤਾ ਸੀ | ਪਰ ਫਿਰ 19 ਮਈ ਨੂੰ ਮੁੜ ਤੇਲ ਕੰਪਨੀਆਂ ਨੇ 90-90 ਪੈਸੇ ਦਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਵਾਧਾ ਕਰ ਦਿੱਤਾ | ਜਿਸ ਨਾਲ ਮਹਿੰਗਾਈ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ, ਟਰਾਂਸਪੋਰਟਰਾਂ ਅਤੇ ਉਦਯੋਗਾਂ ਤੇ ਬਹੁਤ ਆਰਥਿਕ ਮਾਰ ਪਵੇਗੀ, ਕਿਉਂਕਿ ਤੇਲ ਕੰਪਨੀਆਂ ਵਾਰ ਵਾਰ ਤੇਲ ਦੀਆਂ ਕੀਮਤਾਂ ਹੋਰ ਵਧਾਉਣਗੀਆਂ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਤੇਲ ਦੀਆਂ ਵਾਰ ਵਾਰ ਵੱਧ ਰਹੀਆਂ ਕੀਮਤਾਂ ਤੇ ਕੰਟਰੋਲ ਕਰੇ ਨਹੀਂ ਤਾਂ ਮਹਿੰਗਾਈ ਬਹੁਤ ਵੱਧ ਜਾਵੇਗੀ | ਜਿਸ ਨਾਲ ਜ਼ਰੂਰੀ ਵਸਤਾਂ ਦੇ ਭਾਅ ਬਹੁਤ ਵੱਧ ਜਾਣਗੇ | ਜਿਸ ਨਾਲ ਹਰ ਵਿਅਕਤੀ ਦੀ ਜੇਬ ਤੇ ਵੱਡਾ ਆਰਥਿਕ ਬੋਝ