13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ 'ਤੇ ਕੂੰਮਕਲਾਂ ਸਬ-ਤਹਿਸੀਲ ਦਾ ਬਿਜਲੀ ਕੁਨੈਕਸ਼ਨ ਕੱਟਿਆ

Ad Position 21
repet_subhas-goyals [Copy P29]
ਵਿਭਾਗ ਵਲੋਂ ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਆਰਜ਼ੀ ਤੌਰ 'ਤੇ ਚਲਾਈ ਗਈ ਸਪਲਾਈ | ਅਜੀਤ ਤਸਵੀਰ <br/> 22-05-2026

ਕੁਹਾੜਾ, 21 ਮਈ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਕੂੰਮਕਲਾਂ ਸਬ-ਤਹਿਸੀਲ ਦਾ ਬਿਜਲੀ ਕੁਨੈਕਸ਼ਨ ਪਾਵਰਕਾਮ ਵਿਭਾਗ ਵਲੋਂ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੱਟ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਸਬ-ਤਹਿਸੀਲ ਕੂੰਮਕਲਾਂ ਵੱਲ ਬਿਜਲੀ ਬਿੱਲ ਬਕਾਇਆ ਸੀ | ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਬਿੱਲ ਅਦਾ ਨਾ ਕੀਤਾ ਗਿਆ ਤਾਂ ਪਾਵਰਕਾਮ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਬਿਜਲੀ ਕੁਨੈਕਸ਼ਨ ਕੱਟ ਕੇ ਮੀਟਰ ਵੀ ਉਤਾਰ ਲਿਆ | ਕੁਨੈਕਸ਼ਨ ਕੱਟੇ ਜਾਣ ਨਾਲ ਸਬ-ਤਹਿਸੀਲ ਵਿਚ ਰਜਿਸਟਰੀਆਂ ਅਤੇ ਹੋਰ ਸਰਕਾਰੀ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਹਾਲਾਤਾਂ ਨੂੰ ਦੇਖਦਿਆਂ ਅਸਥਾਈ ਤੌਰ 'ਤੇ ਕੁੰਡੀ ਲਗਾ ਕੇ ਕੰਮ ਚਲਾਇਆ ਗਿਆ | ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਕੂੰਮਕਲਾਂ ਰਜਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਵਲੋਂ ਉਨ•ਾਂ ਨੂੰ ਅਦਾਇਗੀ ਸਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਜਲਦ ਅਦਾਇਗੀ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਕੁਨੈਕਸ਼ਨ ਮੁੜ ਜੋੜ ਦਿੱਤਾ ਗਿਆ | ਦੂਜੇ ਪਾਸੇ ਪਾਵਰਕਾਮ ਦੇ ਐੱਸ. ਡੀ. ਓ. ਗੁਣਦੀਪ ਸਿੰਘ ਮੜੀਆ ਨੇ ਕਿਹਾ ਕਿ ਸਬ ਤਹਿਸੀਲ ਕੂੰਮਕਲਾਂ ਵੱਲ ਕਰੀਬ 1 ਲੱਖ 85 ਹਜਾਰ ਦਾ ਬਕਾਇਆ ਬਿੱਲ ਰਹਿੰਦਾ ਸੀ, ਜਿਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਹੀ ਕੁਨੈਕਸ਼ਨ ਕੱਟਿਆ ਗਿਆ ਸੀ | ਪਰ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਦੋ ਦਿਨ ਤੱਕ ਅਦਾਇਗੀ ਕਰਨ ਦਾ ਸਮਾਂ ਦੇਣ ਤੋਂ ਬਾਅਦ ਇਸ ਨੰੂ ਦੁਬਾਰਾ ਬਹਾਲ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਹੀਂ ਰੁਕ ਰਿਹਾ ਖੇਤਾਂ 'ਚ ਰਹਿੰਦ ਖੂੰਹਦ ਨੂੰ ਅੱਗਾਂ ਲਗਾਉਣ ਦਾ ਰੁਝਾਨ, ਖੇਤੀਬਾੜੀ ਮਹਿਕਮਾ ਬੇਖ਼ਬਰ ਅਗਲੀ ਖ਼ਬਰ ਵਾਰਡ ਨੰਬਰ 12 ਤੋਂ ਭਾਜਪਾ ਦੇ ਉਮੀਦਵਾਰ ਵਿਸ਼ਾਲ ਸੂਦ ਦੇ ਹੱਕ 'ਚ ਘਰ-ਘਰ ਜਾ ਕੇ ਮੰਗੀਆਂ ਵੋਟਾਂ
Ad Position 24