15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬੀ. ਕੇ. ਯੂ. ਲੱਖੋਵਾਲ ਵਲੋਂ ਹੱਕ ਮੰਗਦੇ ਨੌਜਵਾਨਾਂ 'ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿੰਦਾ

Ad Position 21
No active advertisement
ਅਜੀਤ ਡੈਸਕ 07-06-2026
ਸਮਰਾਲਾ, 6 ਜੂਨ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪਰਮਿੰਦਰ ਸਿੰਘ ਪਾਲਮਾਜਰਾ ਸੂਬਾ ਜਨਰਲ ਸਕੱਤਰ, ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਕੱਲ੍ਹ ਪਟਿਆਲਾ ਵਿਚ ਜੋ ਲੋਕਤੰਤਰ ਦਾ ਘਾਣ ਹੋਇਆ ਹੈ, ਉਸ ਦੀ ਜਿੰਨੀ ਵੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾਵੇ, ਉੱਨੀ ਹੀ ਥੋੜੀ ਹੈ | ਬਿਜਲੀ ਬੋਰਡ ਦੇ ਦਫ਼ਤਰ ਅੱਗੇ ਆਪਣੇ ਹੱਕਾਂ ਪ੍ਰਤੀ ਸ਼ਾਂਤਮਈ ਧਰਨਾ ਲਗਾਈ ਬੈਠੇ ਨੌਜਵਾਨਾਂ ਉੱਪਰ ਜਿਸ ਤਰ੍ਹਾਂ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਹੈ, ਉਸ ਲਾਠੀਚਾਰਜ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ | ਇਸ ਲਾਠੀਚਾਰਜ ਦੌਰਾਨ ਪੁਲਿਸ ਅਫ਼ਸਰਾਂ ਨੇ ਖ਼ੁਦ ਹੱਥਾਂ ਵਿਚ ਲਾਠੀਆਂ ਫੜ੍ਹ ਕੇ ਸ਼ਾਂਤਮਈ ਬੈਠੇ ਨੌਜਵਾਨਾਂ ਉੱਤੇ ਇਸ ਤਰ੍ਹਾਂ ਵਹਿਸ਼ੀਆਨਾ ਢੰਗ ਨਾਲ ਵਰ੍ਹਾਈਆਂ ਅਤੀ ਨਿੰਦਣਯੋਗ ਹੈ | ਇਹ ਪਟਿਆਲੇ ਵਿਚ ਹੋਇਆ ਲਾਠੀਚਾਰਜ ਭਗਵੰਤ ਮਾਨ ਸਰਕਾਰ ਉੱਤੇ ਸਭ ਤੋਂ ਬੜਾ ਕਲੰਕ ਹੈ ਜਿਸ ਨੰੂ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ | ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਡਾਂਗਾਂ ਨਾਲ ਅੰਦੋਲਨ ਦੱਬਦੇ ਨਹੀਂ, ਸਗੋਂ ਹੋਰ ਭੜਕਦੇ ਹਨ, ਪੰਜਾਬ ਦੀ ਜਵਾਨੀ ਨਾ ਜੁਲਮ ਤੋਂ ਡਰਨ ਵਾਲੀ ਹੈ ਅਤੇ ਨਾ ਹੀ ਝੁਕਣ ਵਾਲੀ ਹੈ | ਇਸ ਲਈ ਸਾਡੀ ਯੂਨੀਅਨ ਮੰਗ ਕਰਦੀ ਹੈ ਕਿ ਕੱਲ੍ਹ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੀ ਮੁੱਖ ਮੰਤਰੀ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਜੋਰ ਜੁਲਮ ਕੀਤਾ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ 2027 'ਚ ਮੁੜ ਤੋਂ ਭਗਵੰਤ ਮਾਨ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਉਣ ਲਈ ਹੋਏ ਉਤਾਵਲੇ-ਕਾਲੀ/ਦੀਨੂੰ ਅਗਲੀ ਖ਼ਬਰ ਮਾ. ਸੰਦੀਪ ਸਿੰਘ ਮੰਡੇਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24