18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਧਰਨਾਕਾਰੀਆਂ 'ਤੇ ਲਾਠੀਚਾਰਜ ਖ਼ਿਲਾਫ਼ ਮੰਡੀ ਮੁੱਲਾਂਪੁਰ 'ਚ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-06-2026
ਮੁੱਲਾਂਪੁਰ-ਦਾਖਾ, 6 ਜੂਨ (ਨਿਰਮਲ ਸਿੰਘ ਧਾਲੀਵਾਲ)-ਯੋਗਤਾ ਪੂਰੀ ਰੱਖਦਿਆਂ ਵੀ ਨੌਕਰੀਆਂ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਪਟਿਆਲਾ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਧਰਨਾਕਾਰੀ ਬੇਰੁਜ਼ਗਾਰ ਨੌਜਵਾਨਾਂ ਉੱਪਰ ਪੁਲਿਸ ਲਾਠੀਚਾਰਜ ਦਾ ਮੁਲਾਜ਼ਮ ਵਰਗ 'ਚ ਤਿੱਖਾ ਰੋਸ ਪਾਇਆ ਜਾ ਰਿਹਾ | ਅਪ੍ਰੈਂਟਿਸ ਲਾਈਨਮੈਨ ਯੂਨੀਅਨ ਵਲੋਂ ਰੁਜ਼ਗਾਰ ਲਈ ਧਰਨੇ 'ਤੇ ਬੈਠੇ ਨੌਜਵਾਨਾਂ ਉੱਪਰ ਪੁਲਿਸ ਲਾਠੀਚਾਰਜ ਦੀ ਨਿੰਦਾ ਦੇ ਰੋਸ ਵਜੋਂ ਮੰਡੀ ਮੁੱਲਾਂਪੁਰ ਮੁੱਖ ਚੌਕ 'ਚ ਵੱਖੋ-ਵੱਖ ਮਹਿਕਮਿਆਂ ਦੇ ਰੈਗੂਲਰ/ਕੱਚੇ ਮੁਲਾਜ਼ਮਾਂ ਵਲੋਂ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕ ਵਿਚ ਰੋਸ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਸਾਥੀ ਮੁਲਾਜ਼ਮਾਂ ਨੂੰ ਸੰਬੋਧਨ ਹੁੰਦਿਆਂ ਮੁਲਾਜ਼ਮ ਆਗੂ ਬਲਬੀਰ ਸਿੰਘ ਬਾਸੀਆਂ ਬੇਟ, ਹਰਦੇਵ ਸਿੰਘ ਮੁੱਲਾਂਪੁਰ ਕਿਹਾ ਕਿ ਰੁਜ਼ਗਾਰ ਲਈ ਸ਼ਾਂਤਮਈ ਪ੍ਰਦਰਸ਼ਨ ਹਰ ਇਕ ਦਾ ਮੌਲਿਕ ਅਧਿਕਾਰ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਨਾਲ ਸਬੰਧਿਤ ਬੇਰੁਜ਼ਗਾਰ ਨੌਜਵਾਨ ਸੜਕ ਦੇ ਇਕ ਪਾਸੇ ਬੈਠ ਕੇ ਸ਼ਾਂਤਮਈ ਧਰਨਾ ਦੇ ਰਹੇ ਸਨ ਤਾਂ ਜੋ ਆਵਜਾਈ ਸਮੇਂ ਕੋਈ ਦਿੱਕਤ ਨਾ ਆਵੇ, ਪ੍ਰੰਤੂ ਪੁਲਿਸ ਵਲੋਂ ਅਪਣਾਇਆ ਵਿਹਾਰ ਬੇਹੱਦ ਨਿੰਦਣਯੋਗ ਹੈ | ਵੈਟਰਨਰੀ ਇੰਸਪੈਕਟਰ ਐਸੋ: ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਵਲੋਂ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਪਾਵਰਕਾਮ ਮੁੱਖ ਦਫਤਰ ਬਾਹਰ ਧਰਨਾਕਾਰੀਆਂ 'ਤੇ ਪੁਲਿਸ ਲਾਠੀਚਾਰਜ ਦੀ ਨਿੰਦਾ ਕੀਤੀ | ਬਾਸੀ ਨੇ ਕਿਹਾ ਕਿ ਧਰਨਾਕਾਰੀਆਂ ਨੂੰ ਕੁੱਟਣਾ! ਕੀ ਇਹ ਅਪਰਾਧੀ ਹਨ, ਬੇਰੁਜ਼ਗਾਰਾਂ ਨਾਲ ਸਰਕਾਰ ਦੇ ਨੁਮਾਇੰਦੇ ਬੈਠ ਕੇ ਟੇਬਲ ਟਾਕ ਵੀ ਕਰ ਸਕਦੇ ਸੀ | ਬਾਸੀ ਨੇ ਕਿਹਾ ਕਿ ਪਾਵਰਕਾਮ ਦੇ ਬੇਰੁਜ਼ਗਾਰ ਨੌਜਵਾਨਾਂ ਵਲੋਂ ਆਰੰਭੇ ਸੰਘਰਸ਼ ਵਿਚ ਸਾਡੀ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਸਹਿਯੋਗ ਕਰੇਗੀ | ਮਾਸਟਰ ਬਲਦੇਵ ਸਿੰਘ ਮੁੱਲਾਂਪੁਰ, ਹਰਜੀਤ ਸਿੰਘ ਸੁਧਾਰ, ਸੁਖਦੀਪ ਸਿੰਘ, ਲੈਕ: ਬੂਟਾ ਸਿੰਘ, ਲੈਕ: ਪ੍ਰਗਟ ਸਿੰਘ, ਮੇਜਰ ਸਿੰਘ ਹਿੱਸੋਵਲ, ਹਰਭਿੰਦਰ ਸਿੰਘ, ਦਵਿੰਦਰ ਸਿੰਘ ਮੋਰਕਰੀਮਾ, ਜਰਨੈਲ ਸਿੰਘ ਪੁੜੈਣ, ਗੁਰਬਿੰਦਰ ਸਿੰਘ, ਰਮਨਦੀਪ ਸਿੰਘ ਸਵੱਦੀ, ਰਵਿੰਦਰ ਸਿੰਘ, ਵਰਿੰਦਰ ਸਿੰਘ ਮੁੱਲਾਂਪੁਰ, ਗੁਰਜੀਤ ਸਿੰਘ, ਭੁਪਿੰਦਰ ਸਿੰਘ ਹੋਰਨਾਂ ਵਲੋਂ ਵੀ ਪਟਿਆਲਾ 'ਚ ਬੇਰੁਜ਼ਗਾਰ ਧਰਨਾਕਾਰੀ ਨੌਜਵਾਨਾਂ ਦੀ ਪੁਲਿਸ ਦੁਆਰਾ ਕੁੱਟਮਾਰ ਦੀ ਨਿੰਦਾ ਕੀਤੀ |
Ad Position 22
No active advertisement
ਪਿਛਲੀ ਖ਼ਬਰ 1984 ਦੇ ਘੱਲੂਘਾਰੇ ਸੰਬੰਧੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਐੱਫ.ਡੀ.ਪੀ. ਦਾ ਆਨਲਾਈਨ ਛੇਵਾਂ ਦਿਨ ਗਿਆਨ ਭਰਪੂਰ ਰਿਹਾ
Ad Position 24