19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਰਕਾਰੀ ਰਾਸ਼ਨ ਡੀਪੂਆਂ 'ਤੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਅਨਾਜ ਲੈਣਾ ਹੋਇਆ ਅÏਖਾ

Ad Position 21
No active advertisement
ਅਜੀਤ ਡੈਸਕ 07-06-2026
ਰਾੜਾ ਸਾਹਿਬ, 6 ਜੂਨ (ਸੁਖਵੀਰ ਸਿੰਘ ਚਣਕੋਈਆਂ)-ਕੌਮੀ ਖਾਦ ਸੁਰੱਖਿਆ ਐਕਟ 2013 ਅਧੀਨ ਪੰਜਾਬ ਦੇ ਕਰੀਬ 40 ਲੱਖ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ | ਅਪ੍ਰੈਲ 2026 ਤੋਂ ਜੂਨ 2026 ਤੱਕ ਤਿੰਨ ਮਹੀਨੇ ਦੀ ਵੰਡ ਦੌਰਾਨ ਸਿਸਟਮ 'ਚ ਕੀਤੇ ਗਏ ਬਦਲਾਅ ਕਾਰਨ ਸਰਕਾਰੀ ਰਾਸ਼ਨ ਡੀਪੂਆਂ 'ਤੇ ਗਰੀਬ ਪਰਿਵਾਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਘੰਟਿਆਂਬੱਧੀ ਸਮਾਂ ਬਰਬਾਦ ਹੋਣ ਕਾਰਨ ਇਸ ਦਾ ਖ਼ਮਿਆਜ਼ਾ ਡਿਪੂ ਹੋਲਡਰ ਵੀ ਭੁਗਤ ਰਹੇ ਹਨ | ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਮੁਫ਼ਤ ਅਨਾਜ ਦੀ ਵੰਡ ਕਰ ਰਹੇ ਕਈ ਰਾਸ਼ਨ ਡਿਪੂ ਹੋਲਡਰਾਂ ਨੇ ਦੱਸਿਆ ਕਿ ਬਾਇਉਮੈਟਿ੍ਕ ਮਸ਼ੀਨ ਦੌਰਾਨ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ ਮੁਹੱਈਆ ਕਰਵਾਏ ਜਾਂਦੇ ਮੁਫ਼ਤ ਅਨਾਜ ਦੀ ਵੰਡ ਦੇ ਸਿਸਟਮ 'ਚ ਕੇਂਦਰੀ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵਲੋਂ ਬਦਲਾਅ ਕਰ ਦਿੱਤਾ ਗਿਆ ਅਤੇ ਉਸ ਬਦਲਾਅ ਨਾਲ ਜਿੱਥੇ ਇੱਕ ਲਾਭਪਾਤਰੀ ਨੂੰ ਤਿੰਨ ਮਹੀਨੇ ਦਾ ਪੂਰਾ ਕੋਟਾ ਲੈਣ ਲਈ ਇੱਕ ਦੀ ਬਿਜਾਏ ਤਿੰਨ ਵਾਰ ਅੰਗੂਠਾ ਲਗਾਉਣਾ ਪੈ ਰਿਹਾ ਹੈ | ਜਿਸ ਨਾਲ ਇੱਕ ਲਾਭਪਾਤਰੀ ਦਾ ਤਿੰਨ-ਤਿੰਨ ਗੁਣਾ ਜ਼ਿਆਦਾ ਸਮਾਂ ਬਰਬਾਦ ਹੋ ਰਿਹਾ ਹੈ ਜਿਸ ਨਾਲ ਜਿੱਥੇ ਲਾਭਪਾਤਰੀ ਪ੍ਰੇਸ਼ਾਨ ਹਨ, ਉੱਥੇ ਹੀ ਲਾਭਪਾਤਰੀ ਤੋਂ ਜ਼ਿਆਦਾ ਡਿਪੂ ਹੋਲਡਰ ਪ੍ਰੇਸ਼ਾਨੀ ਦੇ ਆਲਮ ਵਿੱਚ ਹੈ | ਕਿਉਂਕਿ ਉਨ੍ਹਾਂ ਵਲੋਂ ਮੁਫਤ ਕਣਕ ਦੀ ਵੰਡ ਦਾ ਕੰਮ ਸਮੇਂ ਸਿਰ ਪੂਰਾ ਕਰ ਲਿਆ ਜਾਂਦਾ ਸੀ ਉਸ ਨੂੰ ਹੁਣ ਕਰੀਬ ਜ਼ਿਆਦਾ ਸਮਾਂ ਲੱਗ ਰਿਹਾ ਹੈ ਅਤੇ ਸਿਸਟਮ 'ਚ ਹੋਏ ਬਦਲਾਅ ਕਾਰਨ ਡਿਪੂ ਹੋਲਡਰਾਂ ਦਾ ਖਰਚਾ ਵੀ ਦੁੱਗਣਾ-ਤਿਗਣਾ ਜ਼ਿਆਦਾ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵੰਡ ਤੋਂ ਪਹਿਲਾਂ ਲਾਭਪਾਤਰੀ ਵਲੋਂ ਇੱਕ ਵਾਰ ਅੰਗੂਠਾ ਲਗਾ ਕੇ ਤਿੰਨ ਮਹੀਨੇ ਦੀ ਕਣਕ ਪ੍ਰਾਪਤ ਕੀਤੀ ਜਾਂਦੀ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਪਹਿਲਾਂ ਹੀ ਮਸ਼ੀਨ ਨਾਲ ਇਲੈਕਟਰੋਨਿਕ ਕੰਡਾ ਜੋੜ ਦਿੱਤਾ ਜਿਸ ਤੋਂ ਬਿਨਾਂ ਪਰਚੀ ਨਹੀ ਨਿਕਲਦੀ ਹੈ ਇਸ ਮੁਸ਼ਕਿਲ ਤੋਂ ਤਾਂ ਅਜੇ ਨਿਜਾਤ ਨਹੀਂ ਮਿਲੀ ਉਲਟਾ ਦੂਸਰੀ ਸਮੱਸਿਆ ਖੜ੍ਹੀ ਕਰ ਦਿੱਤੀ ਗਈ ਹੈ | ਜਿਸ ਨੂੰ ਲੈ ਕੇ ਲਾਭਪਾਤਰੀ ਡਿਪੂ ਹੋਲਡਰਾਂ ਨਾਲ ਉਲਝ ਰਹੇ ਹਨ ਅਤੇ ਡਿਪੂ ਹੋਲਡਰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਝੱਲ ਰਹੇ ਹਨ | ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੇ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਸਿਸਟਮ 'ਚ ਕੀਤਾ ਬਦਲਾਅ ਵਾਪਸ ਲਿਆ ਲਿਆ ਜਾਵੇ ਅਤੇ ਕੰਮ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਿਆ ਜਾਵੇ ਤਾਂ ਜੋ ਗਰੀਬ ਲੋਕ ਮੁਫ਼ਤ ਅਨਾਜ ਪ੍ਰਾਪਤ ਕਰਨ ਲਈ ਆਪਣੀ ਮਿਹਨਤ ਮਜ਼ਦੂਰੀ ਦਾ ਚੱਲ ਰਿਹਾ ਕੰਮਕਾਜ ਨਾ ਛੱਡ ਸਕਣ ਅਤੇ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ 3 ਰੋਜ਼ਾ ਗੁਰਮਤਿ ਸਮਾਗਮ ਸਮਾਪਤ ਅਗਲੀ ਖ਼ਬਰ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 77 ਸਾਲਾ ਬਜ਼ੁਰਗ ਦੇ ਦੋਵੇਂ ਗ...
Ad Position 24