ਪਾਇਲ, 6 ਜੂਨ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਾਨੂੰ ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸੰਭਾਲ ਵੀ ਧੀਆਂ ਪੁੱਤਰਾਂ ਵਾਂਗ ਕਰਨੀ ਚਾਹੀਦੀ ਹੈ, ਜਦੋਂ ਅਸੀ ਰੁੱਖ ਦੇ ਹੇਠ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਤਾਪਮਾਨ 10 ਡਿਗਰੀ ਘੱਟ ਮਹਿਸੂਸ ਹੰੁਦਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਐਸ. ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰੁੱਖਾਂ ਦੀ ਮਹੱਤਤਾ ਸੰਬੰਧੀ ਪ੍ਰਗਟ ਕਰਦਿਆਂ ਕੀਤਾ | ਚੇਅਰਮੈਨ ਗੜ੍ਹੀ ਨੇ ਕਿਹਾ ਕਿ ਜੇਕਰ ਅਸੀਂ ਇਕ ਰੁੱਖ ਨੂੰ ਕੱਟਦੇ ਹਾਂ ਤਾਂ ਅਸੀਂ ਉਸਦੇ ਕੁਦਰਤੀ ਵਾਤਾਵਰਣ ਪ੍ਰਬੰਧ ਨੂੰ ਨਸ਼ਟ ਕਰ ਦਿੰਦੇ ਹਾਂ, ਇਸ ਕਰਕੇ ਰੁੱਖਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ | ਆਮ ਆਦਮੀ ਪਾਰਟੀ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ ਨੇ ਕਿਹਾ ਕਿ ਰੁੱਖ ਮਨੁੱਖਤਾ ਦੇ ਬੈਂਕ ਖਾਤੇ ਹਨ, ਸੁਪਰੀਮ ਕੋਰਟ ਵੱਲ਼ੋ ਗਠਿਤ ਮਾਹਿਰਾਂ ਦੀ ਕਮੇਟੀ ਆਰਥਿਕ ਮੁੱਲ ਦੇ ਅਧਾਰ ਤੇ ਇਕ ਰੁੱਖ ਦੀ ਉਮਰ 100 ਸਾਲ ਮੰਨਦੇ ਹੋਏ ਇਸਦੀ ਕੀਮਤ 72 ਲੱਖ ਰੂਪੈ ਆਂਕੀ ਗਈ ਸੀ ਇਸ ਕਰਕੇ ਸਾਨੂੰ ਰੁੱਖਾਂ ਦੀ ਸੰਭਾਲ ਵੱਲ਼ ਵੀ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਬਹੁਤ ਲਾਭਦਾਇਕ ਹਨ ਤੇ ਸਾਨੂੰ ਸਮੇਂ ਸਮੇਂ ਤੇ ਰੁੱਖ ਲਗਾਉਣੇ ਚਾਹੀਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨਜੀਤ ਸਿੰਘ ਪਾਇਲ ਅਤੇ ਕਰਮਪ੍ਰੀਤ ਸਿੰਘ ਬੀਜਾ ਵੀ ਹਾਜ਼ਰ ਸਨ |