15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

'ਆਪ' ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ-ਚੇਅਰਮੈਨ ਗਿੱਲ/ਬਾਸੀਆਂ

Ad Position 21
No active advertisement
ਅਜੀਤ ਡੈਸਕ 08-06-2026
ਹੰਬੜਾਂ, 7 ਜੂਨ (ਮੇਜਰ ਹੰਬੜਾਂ)-ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜਿੱਥੇ ਪੂਰਾ ਕੀਤਾ, ਉੱਥੇ ਹਰ ਵਰਗ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਿਆ ਹੈ, ਜਿਸ ਵਿਚ ਹੈਲਥ ਕਾਰਡ ਸਕੀਮ ਤਹਿਤ 10 ਲੱਖ ਰੁਪਏ ਦੀ ਬੀਮਾਂ ਯੋਜਨਾਂ ਸਕੀਮ, 600 ਯੂਨਿਟ ਬਿਜਲੀ ਮੁਫ਼ਤ ਸਕੀਮ, ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਸਮੇਤ ਹੋਰ ਲੋਕ ਭਲਾਈ ਸਕੀਮਾਂ ਲਾਗੂ ਕਰਨ 'ਚ ਮੋਹਰੀ ਰੋਲ ਅਦਾ ਕੀਤਾ ਹੈ | ਇਹ ਪ੍ਰਗਟਾਵਾ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਬਾਸੀਆਂ ਬੇਟ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ'ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਨੂੰ ਜੜੋਂ ਖ਼ਤਮ ਕੀਤੇ ਜਾਣ ਦੀ ਪਹਿਲਕਦਮੀ ਕਰਦਿਆਂ ਨਸ਼ਿਆਂ ਖ਼ਿਲਾਫ਼ ਸਰਕਾਰ ਨੇ ਵੱਡੀ ਕਾਰਵਾਈ ਕੀਤੀ, ਉੱਥੇ 'ਆਪ' ਸਰਕਾਰ ਨੇ ਨੌਜਵਾਨਾਂ ਨੂੰ ਵੱਡੀ ਗਿਣਤੀ 'ਚ ਨੌਕਰੀਆਂ ਦਿੱਤੀਆਂ ਤੇ ਅੱਜ ਲੋਕਾਂ 'ਚ ਸਰਕਾਰ ਦਾ ਅਕਸ਼ ਸ਼ੀਸ਼ੇ ਵਾਂਗ ਚਮਕ ਰਿਹਾ ਹੈ | 'ਆਪ' ਆਗੂ ਬੇਅੰਤ ਸਿੰਘ ਬਾਸੀਆਂ ਨੇ ਕਿਹਾ ਕਿ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਰਗੇ ਬੇਦਾਗ਼ ਆਗੂਆਂ ਨੂੰ ਜਿੱਥੇ ਪਾਰਟੀ 'ਚ ਵੱਡਾ ਮਾਣ ਸਨਮਾਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਵਲੋਂ ਸੂਬੇ 'ਚ ਵੱਡੇ ਕਾਰਜ ਨਪੇਰੇ ਚਾੜੇ ਹਨ, ਉੱਥੇ 'ਆਪ' ਸਰਕਾਰ ਵਲੋਂ ਲੋਕਾਂ ਨੂੰ ਲੋਕ-ਭਲਾਈ ਸਹੂਲਤਾਂ ਦੇਣ ਨਾਲ ਆਪ ਸਰਕਾਰ ਦਾ ਕੱਦਾ ਸੂਬੇ 'ਚ ਹੋਰ ਉੱਚਾ ਹੋਇਆ ਹੈ, ਜਿਸ ਨਾਲ ਲੋਕ ਮੁੜ 2027 'ਚ ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ 'ਚ ਦੇਣ ਲਈ ਪੱਬਾਂ ਭਾਰ ਹਨ |
Ad Position 22
No active advertisement
ਪਿਛਲੀ ਖ਼ਬਰ ਆਲੀਵਾਲ 'ਚ ਬੀ.ਕੇ.ਯੂ. ਡਕੌਂਦਾ (ਹਸਨਪੁਰ) ਦੀ ਭਰਵੀਂ ਮੀਟਿੰਗ ਅਗਲੀ ਖ਼ਬਰ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ 6 ਰੋਜ਼ਾ ਸਮਰ ਕੈਂਪ ਸਫ਼ਲਤਾਪੂਰਵਕ ਸਮਾਪਤ
Ad Position 24