15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਠੂਰ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ 2 ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 08-06-2026
ਹਠੂਰ, 7 ਜੂਨ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ ਦੋ ਮੁਲਜ਼ਮਾਂ ਗਿ੍ਫ਼ਤਾਰ ਕਰਕੇ ਮੁਕੱਦਮੇ ਦਰਜ ਕੀਤੇ ਹਨ | ਥਾਣਾ ਮੁਖੀ, ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਇਤਲਾਹ ਦੇ ਕੰਮ ਕਰਦਿਆਂ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਗੁਰਮੀਤ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਲੱਖਾ ਨੂੰ ਪਿੰਡ ਝੋਰੜਾਂ ਤੋਂ 6.58 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਕੇ ਮੁਕੱਦਮਾ ਨੰਬਰ 93 ਅ/ਧ 21-61-85 ਐੱਨ.ਡੀ.ਪੀ.ਐੱਸ ਐਕਟ ਥਾਣਾ ਹਠੂਰ ਵਿਖੇ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਹੀ ਦੂਜੇ ਮਾਮਲੇ ਵਿਚ ਜੋ ਪਿੰਡ ਡੱਲਾ ਵਿਖੇ ਬੀਤੇ ਦਿਨੀਂ ਇਕ ਕਤਲ ਹੋਇਆ ਸੀ, ਦੇ ਦਰਜ ਮੁਕੱਦਮਾ ਨੰਬਰ 85 ਮਿਤੀ 22-05-2026 ਅ/ਧ 103 ਬੀ.ਐੱਨ.ਐੱਸ. ਥਾਣਾ ਹਠੂਰ ਵਲੋਂ ਉਸ ਦੇ ਸਬੰਧ 'ਚ ਮੁਲਜ਼ਮ ਕਰਮਜੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੱਡ ਡੱਲਾ ਨੂੰ ਬੀਤੀ ਕੱਲ੍ਹ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਕਿਹਾ ਪੁਲਸ ਥਾਣਾ ਹਠੂਰ ਅਧੀਨ ਪੈਂਦੇ ਸਮੂਹ ਪਿੰਡਾਂ ਵਿਚ ਕਿਸੇ ਵੀ ਨਸ਼ਾ ਤਸ਼ਕਰ, ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਟਿੱਬਾ ਨੰਗਲ ਵਿਖੇ ਨੌਜਵਾਨਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/> ਅਗਲੀ ਖ਼ਬਰ ਜਗਰਾਉਂ ਦੇ ਸੀਨੀਅਰ ਕਾਂਗਰਸੀ ਆਗੂ 'ਤੇ ਜਾਨਲੇਵਾ ਹਮਲਾ
Ad Position 24