13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੁਲਿਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕਰਨਾ ਨਿੰਦਣਯੋਗ-ਸਿੰਮਕ/ਮਲਕਪੁਰ/ਝੱਮਟ

Ad Position 21
No active advertisement
ਅਜੀਤ ਡੈਸਕ 08-06-2026
ਹੰਬੜਾਂ, 7 ਜੂਨ (ਮੇਜਰ ਹੰਬੜਾਂ)-ਪਟਿਆਲਾ ਵਿਖੇ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰ ਅੱਗੇ ਆਪਣੇ ਰੁਜ਼ਗਾਰ ਤੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਹਾਇਕ ਲਾਈਨਮੈਨਾਂ 'ਤੇ 'ਆਪ' ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਕੀਤਾ ਗਿਆ ਅੰਨ੍ਹੇਵਾਹ ਲਾਠੀਚਾਰਜ ਨਿੰਦਣਯੋਗ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਸਰਕਲ ਪ੍ਰਧਾਨ ਜਥੇ. ਕਰਮਜੀਤ ਸਿੰਘ ਮਲਕਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇ. ਮਨਜੀਤ ਸਿੰਘ ਝੱਮਟ ਨੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਨੂੰ ਪੰਜਾਬ ਪੁਲਿਸ ਵਲੋਂ ਛੱਲੀਆਂ ਵਾਂਗ ਕੁੱਟੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕੀਤੀ | ਹਲਕਾ ਇੰਚਾਰਜ ਸਿੰਮਕ ਨੇ ਕਿਹਾ ਕਿ ਸੂਬੇ ਦੀ ਸਰਕਾਰ ਅੱਜ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ ਅਤੇ ਆਪਣੇ ਹੀ ਕੀਤੇ ਵਾਦਿਆਂ ਤੋਂ ਭੱਜ ਰਹੀ ਹੈ ਤੇ ਜੋ ਲੋਕ ਸਰਕਾਰ ਦੀਆਂ ਨਲਾਇਕੀਆਂ ਨੂੰ ਜੱਗ ਜ਼ਾਹਿਰ ਕਰਦੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ 'ਤੇ ਦਬਾਇਆ ਜਾ ਰਿਹਾ ਹੈ | ਸਿੰਮਕੇ ਨੇ ਕਿਹਾ ਕਿ ਅੱਜ ਸੱਤ੍ਹਾ ਦੇ ਨਸ਼ੇ 'ਚ ਬੇਰੁਜ਼ਗਾਰਾਂ ਤੇ ਡੰਡੇ ਵਰਾਉਣਾ ਤੇ ਝੂਠੇ ਪਰਚੇ ਦਰਜ ਕਰਕੇ ਸੂਬੇ 'ਚ ਲੋਕਤੰਤਰ ਦਾ ਘਾਣ ਕੀਤੇ ਜਾਣਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਸਰਕਾਰ ਦੀ ਕਫ਼ਨ 'ਚ ਆਖਰੀ ਕਿੱਲ ਸਾਬਤ ਹੋਵੇਗਾ | ਸਿੰਮਕ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਮੰਗਦੇ ਬੇਰੁਜ਼ਗਾਰਾਂ 'ਤੇ ਮੁਹਾਲੀ ਸਮੇਤ ਪਟਿਆਲੇ ਅਤੇ ਚੰਡੀਗੜ੍ਹ 'ਚ ਹੱਕੀ ਮੰਗ ਲਈ ਸੰਘਰਸ਼ ਕਰਨ ਸਮੇਂ ਮੁਲਾਜ਼ਮਾਂ 'ਤੇ ਇਸ ਤਰ੍ਹਾਂ ਲਾਠੀਚਾਰਜ ਕੀਤੇ ਜਾਣਾ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ, ਕਿਉਂਕਿ 'ਆਪ' ਸਰਕਾਰ ਅੱਜ ਆਪਣੇ ਕੀਤੇ ਵਾਦਿਆਂ ਤੋਂ ਭੱਜਣ ਦੇ ਨਾਲ ਲੋਕਾਂ 'ਚ ਆਪਣੀ ਭਰੋਸੇਯੋਗਤਾ ਗਵਾਅ ਚੁੱਕੀ ਹੈ ਤੇ ਹੁਣ ਸਰਕਾਰ ਵਿਰੁੱਧ ਉੱਠ ਰਹੀ ਆਵਾਜ ਨੂੰ ਹੋਸ਼ੇ ਹੱਥਕੰਢੇ ਵਰਤਕੇ ਦਬਾਏ ਜਾਣ ਦੇ ਸਰਕਾਰ ਯਤਨ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਦੇਵ ਕੌਰ ਕਲੇਰ ਦਾ ਰੱਤੋਵਾਲ ਵਿਖੇ ਅੰਤਿਮ ਸੰਸਕਾਰ ਅਗਲੀ ਖ਼ਬਰ ਸਿੱਖ ਧਰਮ ਮਨੁੱਖ ਨੂੰ ਮਨੁੱਖਤਾ ਨਾਲ ਜੋੜਦਾ-ਭਾਈ ਗਰੇਵਾਲ
Ad Position 24