13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਾਤਾ ਗੁਰਦੇਵ ਕੌਰ ਕਲੇਰ ਦਾ ਰੱਤੋਵਾਲ ਵਿਖੇ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 08-06-2026
ਗੁਰੂਸਰ ਸੁਧਾਰ, 7 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਕਾਂਗਰਸ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਜਨਰਲ ਸਕੱਤਰ ਤੇ ਨਵੀਂ ਆਬਾਦੀ ਅਕਾਲਗੜ੍ਹ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲੇਰ ਐੱਸ.ਕੇ. ਜਿਨ੍ਹਾਂ ਦੇ ਪੂਜ਼ਨੀਕ ਮਾਤਾ ਗੁਰਦੇਵ ਕੌਰ (ਧਰਮਪਤਨੀ ਸਵ: ਸੰਤ ਸਿੰਘ ਕਲੇਰ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਪਿੰਡ ਰੱਤੋਵਾਲ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਦੌਰਾਨ ਕਰ ਦਿੱਤਾ ਗਿਆ | ਸਵ: ਮਾਤਾ ਗੁਰਦੇਵ ਕੌਰ ਕਲੇਰ ਦੀ ਚਿਖਾ ਨੂੰ ਅਗਨੀ ਸੁਖਵਿੰਦਰ ਸਿੰਘ ਕਲੇਰ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਵਲੋਂ ਦਿਖਾਈ ਗਈ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਭਰੀ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਕਲੇਰ ਰੱਤੋਵਾਲ, ਸੋਨੀਆ ਬਿ੍ਗੇਡ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ, ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਚੇਅਰਮੈਨ ਕਰਨਲ ਮੁਖਤਿਆਰ ਸਿੰਘ ਕੁਲਾਰ, ਸਰਬਜੀਤ ਸਿੰਘ, ਉਘੇ ਕਾਰੋਬਾਰੀ ਹਰਦੇਵ ਸਿੰਘ ਸੈਂਭੀ, ਸਮਾਜ ਸੇਵੀ ਬਾਬਾ ਦਲੇਰ ਸਿੰਘ ਅਕਾਲਗੜ੍ਹ, ਡਾ: ਰਾਜਨ ਚੋਪੜਾ, ਵਿਕਾਸ ਸ਼ਰਮਾ ਨੀਨੂੰ, ਜੇ.ਈ. ਪਰਵਿੰਦਰ ਸਿੰਘ ਅਕਾਲਗੜ੍ਹ, ਪੰਚ ਰਜਿੰਦਰ ਸਿੰਘ, 'ਆਪ' ਦੇ ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਸੂਬੇਦਾਰ ਨੰਦ ਸਿੰਘ ਗਿੱਲ, ਸੁਖਦੇਵ ਸਿੰਘ ਐਤੀਆਣਾ, ਪਿ੍ੰ. ਨਿਰਮਲ ਸਿੰਘ ਸੰਧੂ, ਪ੍ਰਧਾਨ ਅਮਰਜੀਤ ਸਿੰਘ ਉੱਪਲ, ਗੁਰਮੇਲ ਸਿੰਘ ਰਤਨ, ਭਵਨਦੀਪ ਸਿੰਘ ਭਵਨਾ ਗਰੇਵਾਲ, ਸੁਨੀਲ ਕੁਮਾਰ ਸੈਨ, ਕੈਪਟਨ ਸੁਖਵਿੰਦਰ ਸਿੰਘ, ਸੰਮਤੀ ਮੈਂਬਰ ਜਗਦੇਵ ਸਿੰਘ ਜੱਗਾ, ਚੇਅਰਮੈਨ ਹਰਨੇਕ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚਾਂ, ਸਰਪੰਚਾਂ ਤੇ ਪਤਵੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਭਰੀ | ਇਸ ਦੁੱਖ ਦੀ ਘੜੀ ਵਿਚ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ, ਹਲਕਾ ਰਾਏਕੋਟ ਇੰਚਾਰਜ਼ ਕਾਮਿਲ ਅਮਰ ਸਿੰਘ, ਬਲਾਕ ਪ੍ਰਧਾਨ ਰਵਿੰਦਰ ਸਿੰਘ ਅੱਬੂਵਾਲ, ਨੰਬਰਦਾਰ ਜਸਵੀਰ ਸਿੰਘ ਅੱਬੂਵਾਲ, ਸਾਬਕਾ ਸਰਪੰਚ ਹਰਮਿੰਦਰ ਸਿੰਘ ਪੱਪ ਗਿੱਲ, ਸਾਬਕਾ ਸਰਪੰਚ ਮਨਜੀਤ ਸਿੰਘ ਬੁੱਟਰ ਤੁਗਲ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਵੰਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਕਾਲਾ ਚਾਹਲ, ਮਨਿੰਦਰ ਸਿੰਘ ਬੱਬੂ, ਤੇਜਿੰਦਰ ਕੌਰ ਢਿੱਲੋਂ ਆਦਿ ਨੇ ਮਾਤਾ ਗੁਰਦੇਵ ਕੌਰ ਕਲੇਰ ਦੇ ਦਿਹਾਂਤ 'ਤੇ ਸੁਖਵਿੰਦਰ ਸਿੰਘ ਕਲੇਰ ਤੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਵਲੋਂ ਜੀਵਨ ਜਾਚ ਕੈਂਪ ਲਗਾਇਆ ਅਗਲੀ ਖ਼ਬਰ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੁਲਿਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕਰਨਾ ਨਿੰਦਣਯੋਗ-ਸਿੰਮਕ/ਮਲਕਪੁਰ/ਝੱਮਟ
Ad Position 24