13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਕਾਨੂੰਨੀ ਸਿੱਖਿਆ ਦੇ ਖੇਤਰ 'ਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ-ਪਿ੍ੰਸੀਪਲ ਡਾ. ਢੰਡ

Ad Position 21
No active advertisement
ਅਜੀਤ ਡੈਸਕ 08-06-2026
ਚੌਂਕੀਮਾਨ, 7 ਜੂਨ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ, ਸਿੱਧਵਾਂ ਖੁਰਦ, ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਵਲੋਂ ਚਲਾਈਆਂ ਜਾ ਰਹੀਆਂ ਛੇ ਪ੍ਰਸਿੱਧ ਵਿੱਦਿਅਕ ਸੰਸਥਾਵਾਂ ਵਿਚੋਂ ਇਕ ਹੈ, ਨੇ ਪੰਜਾਬ ਵਿੱਚ ਕਾਨੂੰਨੀ ਸਿੱਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ | ਸੰਸਥਾ ਟਰੱਸਟ ਦੇ ਪ੍ਰਧਾਨ ਬਿਰਿੰਦਰ ਸਿੰਘ ਸਿੱਧੂ, ਸਕੱਤਰ ਪ੍ਰੀਤਮ ਸਿੰਘ ਜੌਹਲ, ਮੈਨੇਜਰ ਪਰਦੀਪ ਸਿੰਘ ਸਿੱਧੂ, ਹਰਮੇਲ ਸਿੰਘ, ਕਿਰਪਾਲ ਸਿੰਘ ਭੱਠਲ, ਦੇਵਿੰਦਰ ਸਿੰਘ ਮਾਨ ਅਤੇ ਜਰਨੈਲ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਲਗਾਤਾਰ ਤਰੱਕੀ ਕਰ ਰਹੀ ਹੈ | ਉਨ੍ਹਾਂ ਦੇ ਯਤਨਾਂ ਨੇ ਅਕਾਦਮਿਕ ਉਤਕਿ੍ਸ਼ਟਤਾ ਅਤੇ ਸਮਾਜਿਕ ਉਤਥਾਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਟਰੱਸਟ ਦਾ ਸਿੱਖਿਆ ਦੇ ਖੇਤਰ ਵਿਚ ਇਕ ਸ਼ਾਨਦਾਰ ਇਤਿਹਾਸ ਹੈ ਅਤੇ ਇਹ 1909 ਤੋਂ ਸਮਾਜ, ਖ਼ਾਸ ਕਰਕੇ ਮਹਿਲਾਵਾਂ ਦੀਆਂ ਵਿੱਦਿਅਕ ਲੋੜਾਂ ਨੂੰ ਪੂਰਾ ਕਰਦਾ ਆ ਰਿਹਾ ਹੈ | ਸਿੱਖ ਗਰਲਜ਼ ਹਾਈ ਸਕੂਲ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਹੈ, ਦੀ ਸਥਾਪਨਾ 1909 ਵਿੱਚ ਕੀਤੀ ਗਈ ਸੀ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਜੋ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਹੈ, 1950 ਵਿਚ ਸਥਾਪਿਤ ਹੋਇਆ ਅਤੇ ਇਸ ਵਿਚ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ ਦੇ ਨਾਲ-ਨਾਲ ਬੀ.ਏ.-ਬੀ.ਐੱਡ. ਅਤੇ ਬੀ.ਐੱਸ.ਸੀ.-ਬੀ.ਐੱਡ ਵਰਗੇ ਇੰਟੀਗ੍ਰੇਟਡ ਕੋਰਸ ਵੀ ਚਲਾਏ ਜਾਂਦੇ ਹਨ | ਜੀ.ਐੱਚ.ਜੀ. ਇੰਸਟੀਚਿਊਟ ਆਫ਼ ਫਾਰਮੇਸੀ, ਜੋ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਹੈ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਅਤੇ ਬਾਰ ਕੌਂਸਲ ਆਫ਼ ਇੰਡੀਆ, ਨਵੀਂ ਦਿੱਲੀ ਵਲੋਂ ਪ੍ਰਵਾਨਿਤ ਇਹ ਸਹਿ-ਸਿੱਖਿਆ ਸੰਸਥਾ ਲਗਾਤਾਰ ਉੱਚ ਅਕਾਦਮਿਕ ਮਿਆਰਾਂ ਨੂੰ ਕਾਇਮ ਰੱਖ ਰਹੀ ਹੈ ਅਤੇ 2021 ਵਿਚ ਇਸ ਨੇ ਨੈਕ ਮਾਨਤਾ ਵੀ ਪ੍ਰਾਪਤ ਕੀਤੀ | ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਮਾਰਗ ਦੇ ਨੇੜੇ ਸਥਿਤ ਸਿੱਧਵਾਂ ਖੁਰਦ ਦੇ ਸ਼ਾਂਤਮਈ ਮਾਹੌਲ ਵਿਚ ਫੈਲਿਆ ਹੋਇਆ ਇਹ ਕੈਂਪਸ ਏ.ਸੀ. ਕਲਾਸਰੂਮਾਂ, ਏ.ਸੀ. ਹੋਸਟਲ, ਪੂਰੀ ਤਰ੍ਹਾਂ ਵਾਈ-ਫਾਈ ਸਹੂਲਤ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਵਰਗੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ | ਸੰਸਥਾ ਇਸ ਵੇਲੇ ਦੋ ਕੋਰਸ ਚਲਾ ਰਹੀ ਹੈ | ਤਿੰਨ ਸਾਲਾ ਐਲ.ਐਲ.ਬੀ. ਕੋਰਸ ਅਤੇ ਪੰਜ ਸਾਲਾ ਇੰਟੀਗ੍ਰੇਟਿਡ ਬੀ.ਏ. ਐੱਲ.ਐੱਲ.ਬੀ. (ਆਨਰਜ਼) ਪ੍ਰੋਗਰਾਮ | ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਪ੍ਰਸਿੱਧ ਇਹ ਸੰਸਥਾ ਨਿਯਮਿਤ ਤੌਰ 'ਤੇ ਯੂਨੀਵਰਸਿਟੀ ਟਾਪਰ ਪੈਦਾ ਕਰਦੀ ਆ ਰਹੀ ਹੈ | ਹੁਣ ਤੱਕ ਸੰਸਥਾ ਦੇ ਵਿਦਿਆਰਥੀਆਂ ਨੇ 174 ਯੂਨੀਵਰਸਿਟੀ ਸਥਾਨ ਹਾਸਲ ਕੀਤੇ ਹਨ | ਸੰਸਥਾ ਪਿ੍ੰਸੀਪਲ ਪ੍ਰੋ. (ਡਾ.) ਸ਼ਵੇਤਾ ਢੰਡ ਦੀ ਯੋਗ ਅਗਵਾਈ ਅਤੇ ਉੱਚ ਯੋਗਤਾ ਪ੍ਰਾਪਤ ਫੈਕਲਟੀ ਟੀਮ ਦੇ ਮਾਰਗਦਰਸ਼ਨ ਹੇਠ ਕਾਬਲ ਅਤੇ ਜ਼ਿੰਮੇਵਾਰ ਕਾਨੂੰਨੀ ਪੇਸ਼ੇਵਰ ਤਿਆਰ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਨਾ ਵਿਖੇ ਸਰਪੰਚ ਰਾਜੂ ਪੋਨਾ ਨੇ 'ਮੇਰੀ ਰਸੋਈ ਯੋਜਨਾ' ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਵਲੋਂ ਜੀਵਨ ਜਾਚ ਕੈਂਪ ਲਗਾਇਆ
Ad Position 24