13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਿੰਡ ਪੋਨਾ ਵਿਖੇ ਸਰਪੰਚ ਰਾਜੂ ਪੋਨਾ ਨੇ 'ਮੇਰੀ ਰਸੋਈ ਯੋਜਨਾ' ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 08-06-2026
ਚੌਂਕੀਮਾਨ, 7 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ 'ਮੇਰੀ ਰਸੋਈ ਯੋਜਨਾ' ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਹਲਕਾ ਜਗਰਾਉਂ ਦੇ ਵਿਧਾਇਕਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ ਕਿ ਜੋ ਹਲਕਾ ਜਗਰਾਉਂ ਦੇ ਅਧੀਨ ਪੈਦੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਦਿਵਾ ਰਹੇ ਹਨ ਤੇ ਨਾਲ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਫੰਡਾਂ ਵਿਚ ਕਮੀ ਨਹੀਂ ਆਉਣ ਦੇ ਰਹੇ | ਉਨ੍ਹਾਂ ਕਿਹਾ ਕਿ ਵਿਧਾਇਕਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਵਿਚ ਪਿੰਡ ਨੂੰ ਹਰ ਪੱਖੋ ਵਿਕਸਿਤ ਕਰਕੇ ਹਲਕੇ ਜਗਰਾਉਂ ਦਾ ਮੋਹਰੀ ਪਿੰਡ ਬਣਾਇਆ ਜਾਵੇਗਾ ਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਪੰਚ ਗਗਨ ਪੋਨਾ ਤੇ ਪੰਚ ਲੱਕੀ ਪੰਡਿਤ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ | ਜਿੰਨ੍ਹਾਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ 'ਮੇਰੀ ਰਸੋਈ ਯੋਜਨਾ' ਤਹਿਤ ਲਾਭਪਾਤਰੀਆਂ ਨੂੰ 2 ਕਿੱਲੋ ਛੋਲਿਆ ਦੀ ਦਾਲ, 2 ਕਿੱਲੋਂ ਖੰਡ, 2 ਕਿੱਲੋ ਨਮਕ, 200 ਗ੍ਰਾਮ ਹਲਦੀ ਪਾਊਡਰ ਤੇ 1 ਕਿੱਲੋ ਸਰੋ ਦਾ ਤੇਲ ਦੇ ਰਹੀ ਹੈ | ਇਸ ਮੌਕੇ ਪੰਚ ਬਹਾਦਰਵੀਰ ਸਿੰਘ, ਪੰਚ ਜਗਮੇਲ ਸਿੰਘ, ਡੀਪੂ ਹੋਲਡਰ ਨਿਰਭੈ ਸਿੰਘ ਭੋਲਾ, ਸਿਵ ਕੁਮਾਰ ਪੋਨਾ, ਨੰਬਰਦਾਰ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਅੰਨੇ ਤਸ਼ੱਦਦ ਨੇ 'ਆਪ' ਸਰਕਾਰ ਦਾ ਅਸਲੀ ਚਿਹਰਾ ਕੀਤਾ ਬੇਨਕਾਬ-ਲਤਾਲਾ... ਅਗਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਕਾਨੂੰਨੀ ਸਿੱਖਿਆ ਦੇ ਖੇਤਰ 'ਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ-ਪ...
Ad Position 24