ਲਾਡੋਵਾਲ, 7 ਜੂਨ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਅੱਜ ਤੱਕ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੀ 'ਆਪ' ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਕਿਉਂਕਿ ਇਸ ਸਰਕਾਰ ਨੇ ਲਾਰੇ ਅਤੇ ਵਾਅਦੇ ਲਾ ਕੇ ਕੇਵਲ ਲੋਕਾਂ ਨੂੰ ਜ਼ਲੀਲ ਹੀ ਕੀਤਾ ਹੈ, ਪੰਜਾਬ ਨੂੰ ਵਿਕਾਸ ਪੱਖੋਂ ਪਛਾੜਨ ਵਿਚ 'ਆਪ' ਸਰਕਾਰ ਨੇ ਵੱਡਾ ਯੋਗਦਾਨ ਪਾਇਆ, ਕਿਉਂਕਿ ਰੰਗਲਾ ਪੰਜਾਬ ਬਣਾਉਣ ਵਾਲਿਆਂ ਨੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਅਮਲਤਾਸ ਇਨਕਲੇਵ (ਭੱਟੀਆਂ ਬੇਟ) ਵਿਖੇ ਅਕਾਲੀ ਦਲ ਦੇ ਵਰਕਰਾਂ ਦੀ ਇਕ ਭਰਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ | ਸਾਬਕਾ ਜੱਜ ਸਿੰਮਕ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਅਕਾਲੀ ਦਲ ਲਿਆਓ ਪੰਜਾਬ ਬਚਾਓ' ਕਿਉਂਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਜੰਗੀ ਪੱਧਰ 'ਤੇ ਵਿਕਾਸ ਕਰਵਾਇਆ, ਫਲਾਈ ਓਵਰ ਪੁਲ ਬਣਾਏ, ਗ਼ਰੀਬਾਂ ਲਈ ਸ਼ਗਨ ਸਕੀਮ ਚਲਾਈ, ਵਿਧਵਾ ਤੇ ਬੁਢੇਪਾ ਪੈਨਸ਼ਨਾਂ ਵਿਚ ਵਾਧਾ ਕੀਤਾ, ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡੇ, ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਾਇਆ, ਪਿੰਡਾਂ ਵਿਚ ਵੱਸਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਇਆ, ਗ਼ਰੀਬਾਂ ਲਈ ਆਟਾ-ਦਾਲ ਸਕੀਮ ਚਲਾਈ, ਬਾਈਪਾਸ ਬਣਾਏ, ਪੰਜਾਬ ਅੰਦਰ ਵੱਡੇ ਵੱਡੇ ਪ੍ਰੋਜੈਕਟ ਲਗਾਉਣ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦਾ ਕੁੱਝ ਨਹੀਂ ਸੰਵਾਰਿਆ, ਸਗੋਂ ਚਾਰ ਸਾਲ ਤੋਂ ਵੱਧ ਸਮਾਂ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਤੇ ਲਾ ਦਿੱਤਾ, ਨੌ ਵਿਕਾਸ ਪੱਖੋਂ ਪਿਛਾੜਿਆ, ਟੁੱਟੀਆਂ ਸੜਕਾਂ ਤੋਂ ਲੋਕਾਂ ਦਾ ਲੰਘਣਾ ਹੋਇਆ ਔਖਾ ਅਤੇ ਬਿਜਲੀ ਦੀ ਘਾਟ ਨੇ ਲੋਕਾਂ ਦੀਆਂ ਗਰਮੀ 'ਚ ਚੀਕਾਂ ਹੀ ਕਢਵਾ ਕੇ ਲੋਕ ਮਾਰੂ ਨੀਤੀ ਦਾ ਸਬੂਤ ਦਿੱਤਾ | ਇਸ ਮੌਕੇ ਮਾਨਯੋਗ ਸ਼ਖ਼ਸੀਅਤਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਲੁਧਿਆਣਾ, ਦਿਹਾਤੀ ਦੀ ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ, ਸਾਬਕਾ ਸਰਪੰਚ ਨਿਰਵੈਰ ਸਿੰਘ ਲਹੌਰੀਆ, ਸਰਕਲ ਪ੍ਰਧਾਨ ਇਕਬਾਲ ਸਿੰਘ ਮੰਝਫਗੂਵਾਲ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਲਵਲੀ, ਨੰਬਰਦਾਰ ਸਤਵਿੰਦਰ ਸਿੰਘ ਭੋਲਾ ਖਹਿਰਾ ਬੇਟ, ਬਲਾਕ ਸੰਮਤੀ ਮੈਂਬਰ ਸੋਨੂ ਮੱਲ, ਯੂਥ ਆਗੂ ਸੁਰਜੀਤ ਸਿੰਘ ਤਨੇਜਾ, ਹਰਭੱਜ ਰਾਏ ਭੱਟੀਆਂ, ਹਰਵਿੰਦਰ ਸਿੰਘ ਬੰਟੀ, ਰਸ਼ਪਾਲ ਸਿੰਘ, ਬਿਕਰਮਜੀਤ ਸਿੰਘ, ਮਦਨ ਲਾਲ ਪੰਚ, ਨਰਿੰਦਰ ਸਿੰਘ ਗਰੇਵਾਲ, ਮਿਸਤਰੀ ਰਾਮ ਲਵਾਇਆ, ਬਲਵਿੰਦਰ ਸਿੰਘ, ਸਤਪਾਲ ਸਿੰਗਲਾ, ਭੁਪਿੰਦਰ ਸਿੰਘ ਸੈਣੀ, ਸੁਖਜਿੰਦਰ ਸਿੰਘ ਸਾਬਕਾ ਸਰਪੰਚ, ਬੋਬੀ, ਕੁਲਦੀਪ ਦਾਸ, ਸੂਬੇਦਾਰ ਬਲਵੀਰ ਸਿੰਘ, ਦਲਜੀਤ ਸਿੰਘ, ਕਮਲਜੀਤ, ਬ0.3ੀਬੀ ਰਜਿੰਦਰ ਕੌਰ ਭੱਟੀਆਂ ਬੇਟ, ਬੀਬੀ ਪਰਮਜੀਤ ਕੌਰ, ਬੀਬੀ ਹਰਵਿੰਦਰ ਕੌਰ ਕਾਦੀਆਂ ਆਦਿ ਵੀ ਹਾਜ਼ਰ ਸਨ |