ਪਾਇਲ, 8 ਜੂਨ (ਪੱਤਰ ਪ੍ਰੇਰਕਾਂ ਰਾਹੀਂ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰੀ-ਐਸ. ਆਈ. ਆਰ. ਮੈਪਿੰਗ ਲਈ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਤਹਿਤ ਕੈਂਪ ਲਗਾਇਆ | ਕੈਂਪ 'ਚ ਬੀ. ਐਲ. ਓ. ਵਲੋਂ ਵੋਟਰਾਂ ਦੀ ਵੋਟ 2003 ਦੀ ਵੋਟਰ ਸੂਚੀ ਨਾਲ ਮਿਲਾਇਆ | ਬੂਥ ਨੰਬਰ 68 ਦੇ ਬੂਥ ਲੈਵਲ ਅਫ਼ਸਰ ਜਤਿੰਦਰ ਕੌਰ ਨੇ ਦੱਸਿਆ ਕਿ 2025 ਵਾਲੀ ਵੋਟਰ ਸੂਚੀ ਨੂੰ 2003 ਦੀ ਵੋਟਰ ਸੂਚੀ ਨਾਲ ਮਿਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵੋਟਰਾਂ ਦੀ ਹਲੇ ਤੱਕ ਵੋਟ ਮੈਪ ਨਹੀਂ ਕਰਵਾ ਸਕੇ ਉਹ ਵੋਟਰ ਜਲਦੀ ਹੀ ਆਪਣੀ ਵੋਟ ਨੂੰ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਵਾ ਲੈਣ | ਉਨ੍ਹਾਂ ਕਿਹਾ ਕਿ ਇਸ ਸੁਧਾਈ ਦਾ ਮੁੱਖ ਮਕਸਦ ਹੈ ਕਿ ਹਰ ਇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕਰਨਾ ਤੇ ਅਯੋਗ ਵਿਅਕਤੀਆਂ ਦੇ ਨਾਂਅ ਸੂਚੀ ਵਿਚੋਂ ਬਾਹਰ ਕਰਨਾ ਹੈ | ਇਸ ਮੌਕੇ ਪ੍ਰਭਜੋਤ ਸਿੰਘ, ਲਖਬੀਰ ਸਿੰਘ, ਪ੍ਰਦੀਪ ਸਿੰਘ, ਜਤਿੰਦਰ ਕੌਰ, ਗੁਰਮੀਤ ਕੌਰ, ਦਲਜੀਤ ਰਾਣੀ, ਨਵਜੋਤ ਕੌਰ (ਸਾਰੇ ਬੀ. ਐਲ. ਓ) ਸੁਖਵਿੰਦਰ ਸਿੰਘ ਅÏਜਲਾ, ਵਿਜੇ ਪੋਪਲੀ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |