12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਿੰਡ ਸਰਾਭਾ 'ਚ ਪੰਜਾਬ ਪੁਲਿਸ ਵਲੋਂ ਖਿਡਾਰਨਾਂ ਨੂੰ ਖੇਡ ਕਿੱਟਾਂ ਭੇਟ

Ad Position 21
No active advertisement
ਅਜੀਤ ਡੈਸਕ 09-06-2026
ਪੱਖੋਵਾਲ-ਸਰਾਭਾ, 8 ਜੂਨ (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ਸਰਕਾਰ ਸੂਬੇ 'ਚ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ ਤੇ ਯੁੱਧ ਨਸ਼ਿਆਂ ਵਿੱਰੁਧ ਮੁਹਿੰਮ ਚਲਾ ਕੇ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ | ਪੰਜਾਬ ਪੁਲਿਸ ਵਲੋਂ ਜਿਥੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਖਾਸਕਰ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕਰ ਰਹੀ ਹੈ ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਯੋਗਦਾਨ ਪਾ ਸਕਣ | ਇਹ ਪ੍ਰਗਟਾਵਾ ਇੰਸਪੈਕਟਰ ਜਤਿੰਦਰ ਕੌਰ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਲੁਧਿਆਣਾ ਦਿਹਾਤੀ ਨੇ ਪਿੰਡ ਸਰਾਭਾ 'ਚ ਐੱਸ. ਐੱਸ. ਪੀ. ਸ੍ਰੀ ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖਿਡਾਰਨਾਂ ਨੂੰ ਭੇਜੀਆਂ ਬਾਸਕਟਬਾਲ ਦੀਆਂ ਖੇਡ ਕਿੱਟਾਂ ਵੰਡਣ ਸਮੇਂ ਕੀਤਾ | ਇਸ ਮੌਕੇ ਸਰਪੰਚ ਕਮਲਜੀਤ ਕੌਰ ਨੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ 'ਚ ਵੀ ਇਸੇ ਤਰ੍ਹਾਂ ਖਿਡਾਰੀਆਂ ਦੀ ਮੱਦਦ ਕਰਦੇ ਰਹਿਣਗੇ | ਇਸ ਮੌਕੇ ਕਰਨਲ ਮਨਦੀਪ ਸਿੰਘ, ਪੰਚ ਪ੍ਰਕਾਸ਼ ਸਿੰਘ, ਸੈਕਟਰੀ ਅਮਰ ਸਿੰਘ, ਪੰਚ ਜਸਵੀਰ ਕੌਰ, ਪੰਚ ਹਰਵਿੰਦਰ ਕੌਰ, ਅਮਰਜੀਤ ਕੌਰ, ਰਾਮਪ੍ਰਕਾਸ਼ ਸਿੰਘ ਚੌਂਕੀਦਾਰ, ਮਨਪ੍ਰੀਤ ਸਿੰਘ ਚੌਂਕੀਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀ ਸੈਕਟਰ ਅੰਦਰ 'ਨਹਿਰੀ ਪਾਣੀ ਰਾਹੀਂ 'ਨਵੇਂ ਇਨਕਲਾਬ' ਦਾ ਮੁੱਢ ਬੱਝਿਆ' - ਪ੍ਰਧਾਨ ਡਾ. ਬੀਜਾ <br/> ਅਗਲੀ ਖ਼ਬਰ ਪਿੰਡ ਬਿਲਾਸਪੁਰ ਨਿਵਾਸੀਆਂ ਵਲੋਂ ਸਰਪੰਚ ਬਿੱਲੂ ਦਾ ਸਨਮਾਨ
Ad Position 24