ਜਗਰਾਉਂ, 11 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਨੇ ਪੰਜਾਬ ਸਰਕਾਰ ਕੋਲ ਆਪਣੀਆਂ ਲੰਬਿਤ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ | ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨੰਬਰਦਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਜੇ ਤੱਕ ਅਮਲੀ ਜਾਮ੍ਹਾ ਨਹੀਂ ਪਹਿਨਾਇਆ ਗਿਆ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਨਭੱਤਾ ਵਧਾ ਕੇ 5,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਟੋਲ ਟੈਕਸ ਮੁਆਫ਼ ਕੀਤਾ ਜਾਵੇ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ | ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਅਣ-ਡਿੱਠਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਰਾਜਨੀਤਿਕ ਨੁਕਸਾਨ ਝੱਲਣਾ ਪੈ ਸਕਦਾ ਹੈ | ਮੀਟਿੰਗ 'ਚ ਗੁਰਮੇਲ ਸਿੰਘ ਸ਼ੇਰਪੁਰ, ਜਗਦੇਵ ਸਿੰਘ ਗੁਰੂਸਰ, ਬਲਵੀਰ ਸਿੰਘ ਸਵੱਦੀ, ਅਰਸ਼ਪ੍ਰੀਤ ਸਿੰਘ ਸਰਾਂ, ਕੈਪਟਨ ਦਰਸ਼ਨ ਸਿੰਘ, ਛਾਂਗਾ ਸਿੰਘ ਬੋਦਲਵਾਲਾ, ਬਲਵੀਰ ਸਿੰਘ ਮਲਕ, ਚਮਕੌਰ ਸਿੰਘ ਸ਼ੇਖੂਪੁਰਾ, ਹਰਭਜਨ ਸਿੰਘ ਤਲਵੰਡੀ, ਸੁਖਦੇਵ ਸਿੰਘ ਸਿੱਧਵਾਂ ਕਲਾਂ, ਕੁਲਵੰਤ ਸਿੰਘ ਡੂੰਮੀ, ਸ਼ਮਸ਼ੇਰ ਸਿੰਘ ਅਗਵਾੜ ਲੋਪੋਂ, ਸੁਰਜੀਤ ਸਿੰਘ ਬੁਰਜ ਕੁਲਾਰਾ, ਬਲਦੇਵ ਸਿੰਘ ਤਲਵੰਡੀ, ਸ਼ਿੰਗਾਰਾ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ੇਖੂਪੁਰਾ, ਹਰਸਿਮਰਨਪ੍ਰੀਤ ਸਿੰਘ ਹਾਂਸ, ਲਖਵੀਰ ਸਿੰਘ ਹਾਂਸ, ਮਨਜੀਤ ਸਿੰਘ ਡੱਲਾ, ਹਾਕਮ ਸਿੰਘ ਡੱਲਾ, ਅਮਰਜੀਤ ਸਿੰਘ ਮੱਲ੍ਹਾ, ਮਨਪ੍ਰੀਤ ਸਿੰਘ ਹਾਂਸ, ਕੁਲਜੀਤ ਸਿੰਘ ਸਵੱਦੀ, ਗੁਰਪਾਲ ਸਿੰਘ ਮੀਰਪੁਰ, ਮਹਿੰਦਰਪਾਲ ਸਿੰਘ ਪੋਨਾ, ਬਲਵੰਤ ਸਿੰਘ ਤਲਵੰਡੀ, ਪਰਮਿੰਦਰ ਸਿੰਘ ਕਾਉਂਕੇ, ਹਰਦੀਪ ਸਿੰਘ ਕਾਉਂਕੇ ਆਦਿ ਹਾਜ਼ਰ ਸਨ |