ਗੋਸਲ ਵੈਲਫੇਅਰ ਕਲੱਬ ਵਲੋਂ ਵਣ ਮਹਾਂਉਤਸਵ ਮਨਾਇਆ
ਮਲੌਦ, 7 ਅਗਸਤ (ਦਿਲਬਾਗ ਸਿੰਘ ਚਾਪੜਾ)-ਗੋਸਲ ਵੈਲਫੇਅਰ ਕਲੱਬ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ, ਜਿਸ ਤਹਿਤ ਪਿੰਡ ਗੋਸਲ ਤੋਂ ਮਲੌਦ ਨੂੰ ਜਾਣ ਵਾਲੀ ਸੜਕ ਦੇ ਦੋਨੋਂ ਪਾਸੇ ਛਾਂਦਾਰ ਅਤੇ ਵਿਰਾਸਤੀ ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਪਿੰਡ ਵਿਚ ਹੋਰ ਵੀ ਥਾਵਾਂ ਤੇ ਪੁਰਾਤਨ ਰੁੱਖ ਜਿਵੇਂ ਕਿੱਕਰ, ਜੰਡ, ਨਿੱਮ, ਅਮਲਤਾਸ, ਸਿੰਮਲ, ਅਰਜੁਨ, ਜਾਮਣ ਆਦਿ ਰੁੱਖ ਲਗਾਏ ਗਏ।
ਮਲੌਦ, 7 ਅਗਸਤ (ਦਿਲਬਾਗ ਸਿੰਘ ਚਾਪੜਾ)-ਗੋਸਲ ਵੈਲਫੇਅਰ ਕਲੱਬ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ, ਜਿਸ ਤਹਿਤ ਪਿੰਡ ਗੋਸਲ ਤੋਂ ਮਲੌਦ ਨੂੰ ਜਾਣ ਵਾਲੀ ਸੜਕ ਦੇ ਦੋਨੋਂ ਪਾਸੇ ਛਾਂਦਾਰ ਅਤੇ ਵਿਰਾਸਤੀ ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਪਿੰਡ ਵਿਚ ਹੋਰ ਵੀ ਥਾਵਾਂ ਤੇ ਪੁਰਾਤਨ ਰੁੱਖ ਜਿਵੇਂ ਕਿੱਕਰ, ਜੰਡ, ਨਿੱਮ, ਅਮਲਤਾਸ, ਸਿੰਮਲ, ਅਰਜੁਨ, ਜਾਮਣ ਆਦਿ ਰੁੱਖ ਲਗਾਏ ਗਏ। ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਮੰਡਾਹਰ ਅਤੇ ਹਰਮਨ ਗੋਸਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਫੌਜੀ ਦੇ ਵੱਡੇ ਸਹਿਯੋਗ ਨਾਲ ਰਾਊਂਡ ਗਲਾਸ ਫਾਊਂਡੇਸ਼ਨ ਪਟਿਆਲਾ ਤੋਂ ਬੂਟੇ ਲਿਆ ਕੇ ਪਿੰਡ ਵਿਚ ਲਗਾਏ ਗਏ ਹਨ ਅਤੇ ਵੰਡੇ ਵੀ ਗਏ ਹਨ। ਬੂਟੇ ਲਗਾਉਣ ਦੀ ਸੇਵਾ ਦੌਰਾਨ ਪ੍ਰਧਾਨ ਅਵਤਾਰ ਸਿੰਘ ਭੋਲਾ, ਮੈਂਬਰ ਸਤਵਿੰਦਰ ਸਿੰਘ ਬਿੱਟੂ, ਪੰਚ ਦਿਲਬਾਗ ਸਿੰਘ, ਗੁਰਦੀਪ ਸਿੰਘ ਮੰਡਾਹਰ, ਜਸਵਿੰਦਰ ਸਿੰਘ ਗੋਗੀ ਫੌਜੀ, ਹਰਮਨ ਗੋਸਲ, ਕੁਲਦੀਪ ਸਿੰਘ ਕੀਪਾ ਸਾਬਕਾ ਪੰਚ, ਕੁਲਵੀਰ ਸਿੰਘ, ਲਖਵਿੰਦਰ ਸਿੰਘ ਲੱਖਾ, ਕਹਾਣੀਕਾਰ ਸਿੰਕਦਰ ਖਾਨ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਹਾਜ਼ਰ ਸਨ।