05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ

ਬੀਜਾ, 5 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵੱਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਹਿਬ ਪਿੰਡ ਭੌਰਲਾ ਵਿਖੇ ਲਗਾਇਆ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਸਮਾਜ ਸੇਵੀ ਸੱਤਪਾਲ ਸਿੰਘ ਪ੍ਰਧਾਨ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਪੰਜਾਬ, ਡਾ.

Ad Position 21
No active advertisement
ਅਜੀਤ ਡੈਸਕ 06-10-2026
ਬੀਜਾ, 5 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵੱਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਹਿਬ ਪਿੰਡ ਭੌਰਲਾ ਵਿਖੇ ਲਗਾਇਆ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਸਮਾਜ ਸੇਵੀ ਸੱਤਪਾਲ ਸਿੰਘ ਪ੍ਰਧਾਨ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਪੰਜਾਬ, ਡਾ. ਰਵਿੰਦਰ ਸਿੰਘ ਸਿੱਧੂ ਅਤੇ ਡਾ. ਗੁਰਸ਼ਰਨ ਕੌਰ ਸਿੱਧੂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ । ਇਸ ਲਗਾਏ ਗਏ ਮੈਡੀਕਲ ਚੈੱਕਅਪ ਕੈਂਪ ਦੌਰਾਨ ਸਿੱਧੂ ਹਸਪਤਾਲ ਦੋਰਾਹਾ ਦੇ ਡਾਕਟਰ ਰਵਿੰਦਰ ਸਿੰਘ ਸਿੱਧੂ ਅਤੇ ਡਾਕਟਰ ਗੁਰਸ਼ਰਨ ਕੌਰ ਸਿੱਧੂ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ ਵਲੋਂ 100 ਦੇ ਕਰੀਬ ਮਰੀਜ਼ਾਂ ਦੀਆਂ ਜਨਰਲ ਬਿਮਾਰੀਆਂ ਤੇ ਹੱਡੀਆਂ ਜੋੜਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਤੋਂ ਇਲਾਵਾ ਮਰੀਜ਼ਾਂ ਦਾ ਬੀ. ਪੀ, ਸ਼ੂਗਰ ਅਤੇ ਈ. ਸੀ. ਜੀ ਕੀਤੀ ਗਈ । ਇਕਬਾਲ ਨਰਸਿੰਗ ਹੋਮ ਲੁਧਿਆਣਾ ਦੇ ਮਾਹਿਰ ਡਾਕਟਰ ਇਕਬਾਲ ਸਿੰਘ ਅਹੂਜਾ, ਡਾਕਟਰ ਐਮ. ਐਸ. ਚਾਵਲਾ ਅਤੇ ਡਾਕਟਰ ਬੀਰਇੰਦਰ ਕੌਰ ਅਹੂਜਾ ਤੋਂ ਇਲਾਵਾ ਲੇਡੀ ਡਾਕਟਰਾਂ ਦੀ ਟੀਮ ਵਲੋਂ 20 ਦੇ ਕਰੀਬ ਔਰਤਾਂ ਨਾਲ ਸੰਬੰਧਤ ਬਿਮਾਰੀਆਂ ਅਤੇ ਬੇਔਲਾਦ ਜੋੜਿਆ ਦਾ ਚੈੱਕਅਪ ਕੀਤਾ ਗਿਆ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਸੁਸਾਇਟੀ ਦੇ ਪ੍ਰਧਾਨ ਹਲਵਿੰਦਰ ਸਿੰਘ ਢਿੱਲੋਂ ਅਤੇ ਜਰਨਲ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਪਿੰਡ ਰੁਪਾਲੋ ਤੋਂ ਲੜਕੀ ਅਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਕੋਰ ਜੋ ਕਿ ਕਈ ਦਿਨਾ ਤੋਂ ਬੀਮਾਰ ਚਲੀ ਆ ਰਹੀ ਸੀ। ਚੈੱਕਅਪ ਦੌਰਾਨ ਡਾਕਟਰ ਗੁਰਸ਼ਰਨ ਕੌਰ ਸਿੱਧੂ ਨੇ ਲੜਕੀ ਦੀ ਹਾਲਤ ਸੀਰੀਅਸ ਹੋਣ ਕਰਕੇ ਸੁਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਲੜਕੀ ਨੂੰ ਸਿੱਧੂ ਹਸਪਤਾਲ ਚ ਭਰਤੀ ਕਰਵਾ ਦਿੱਤਾ। ਇਲਾਜ ਦਾ ਖ਼ਰਚਾ ਸੁਸਾਇਟੀ ਵਲੋਂ ਕੀਤਾ ਜਾਵੇਗਾ। ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਸਮੂਹ ਡਾਕਟਰਾਂ ਦੀ ਟੀਮ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਮੈਂਬਰ ਯਾਦਵਿੰਦਰ ਸਿੰਘ ਕਾਲਾ, ਸੁਖਚੈਨ ਸਿੰਘ ਢਿੱਲੋਂ, ਹਰਿੰਦਰ ਕੌਰ ਢਿੱਲੋਂ, ਲਖਵੀਰ ਕੌਰ ਢਿੱਲੋਂ, ਗੋਬਿੰਦਰ ਕੌਰ, ਕਰਮਜੀਤ ਕੌਰ ਤੋਂ ਇਲਾਵਾ ਮਨਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਢਿਲੋਂ, ਬਲਵਿੰਦਰ ਸਿੰਘ ਬੰਬ, ਪ੍ਰਗਟ ਸਿੰਘ ਢਿੱਲੋਂ, ਪ੍ਰੇਮ ਸਿੰਘ ਮਠਾੜੂ, ਹਰਦੇਵ ਕੌਰ ਢਿੱਲੋਂ, ਰਣਧੀਰ ਸਿੰਘ ਸਰਾਏ, ਕੁਲਦੀਪ ਸਿੰਘ ਪੰਚ, ਗੁਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਰਾਜਬੀਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਕੈੜੇ, ਨਿਰਮਲ ਸਿੰਘ ਗੱਡੂ, ਪਰਮਜੀਤ ਸਿੰਘ ਅਲੂਣਾ,ਗ੍ਰੰਥੀ ਤੇਜਿੰਦਰ ਸਿੰਘ, ਮਲਕੀਤ ਸਿੰਘ ਸਰਾਏ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪੁਲਿਸ ਤੇ ਨਗਰ ਕੌਂਸਲ ਨੇ ਕੀਤੀ ਕਾਰਵਾਈ ਅਗਲੀ ਖ਼ਬਰ ਕੁਹਾੜਾ ਵਿਖੇ ਕਿਸਾਨ ਸਿਖਲਾਈ ਕੈਂਪ
Ad Position 24