ਅਹਿਮਦਗੜ੍ਹ, 5 ਅਕਤੂਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਦਹਿਲੀਜ਼ ਖੁਰਦ ਨੇ ਅੱਜ ਰਸਮੀ ਤੌਰ ’ਤੇ ਚੇਅਰਮੈਨ ਮਾਰਕੀਟ ਕਮੇਟੀ ਵਜੋਂ ਅਹੁਦਾ ਸੰਭਾਲਿਆ। ਦਾਣਾ ਮੰਡੀ ਅਹਿਮਦਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਾਠ ਦੇ ਭੋਗ ਉਪਰੰਤ ਸਮੂਹ ਇਲਾਕਾ ਨਿਵਾਸੀਆਂ ਨੇ ਨਵੀਂ ਟੀਮ ਅਤੇ ਨਾਲ ਸੰਬੰਧਿਤ ਸਾਰੇ ਕਾਰੋਬਾਰੀਆਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ’ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਰਵਿੰਦਰ ਸਿੰਘ ਦਹਿਲੀਜ਼ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ਸਬੰਧੀ ਇਲਾਕੇ ਦੀ ਪੁਰਜੋਰ ਮੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਇਮਾਨਦਾਰ ਮਿਹਨਤੀ ਕਿਸਾਨ ਨੂੰ ਚੇਅਰਮੈਨ ਬਣਾਏ ਜਾਣ ਨਾਲ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਕਾਰੋਬਾਰੀਆਂ ਨੇ ਰਵਿੰਦਰ ਸਿੰਘ ਦਹਿਲੀਜ ਦਾ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਅਮਰਗੜ੍ਹ ਦੇ ਪ੍ਰਧਾਨ ਦੀਪਕ ਕੌੜਾ, ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ ਹੈਪੀ ਨੰਗਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਘਵੀਰ ਸਿੰਘ, ਕੌਂਸਲਰ ਬਿੱਲੂ ਮਾਜਰੀ, ਮੀਤ ਪ੍ਰਧਾਨ ਵਿਜੇ ਕਕੜੀਆ, ਕੌਂਸਲਰ ਸੰਜੇ ਸੂਦ, ਕੌਂਸਲਰ ਕਮਿੱਕਰ ਰਾਮ, ਸਾਬਕਾ ਪ੍ਰਧਾਨ ਸ਼ਰਾਜ ਮੁਹੰਮਦ, ਕੌਂਸਲਰ ਸੰਦੀਪ ਬੱਧਨ, ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਸੈਕਟਰੀ ਬਰਿੰਦਰ ਸਿੰਘ, ਸਰਪੰਚ ਨਰੇਸ਼ ਨਾਰੀਕੇ, ਸਰਪੰਚ ਹਰਕਮਲ ਨਥੂਮਾਜਰਾ, ਸਰਪੰਚ ਸੁਦਾਗਰ ਸਿੰਘ ਰਸੂਲਪੁਰ, ਸਰਪੰਚ ਜਗਦੀਪ ਸਿੰਘ ਮਹੇਰਨਾ, ਫੂਡ ਸਪਲਾਈ ਇੰਸਪੈਕਟਰ ਗਗਨ ਸਿੰਘ, ਰੋਹਿਤ, ਨੰਬਰਦਾਰ ਅਕਰਮ ਦਹਲੀਜ, ਡਾਕਟਰ ਕੁਲਦੀਪ ਸਿੰਘ ਭੁੱਲਰ, ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰੇਸ਼ ਭੁੱਟਾ, ਆੜ੍ਹਤੀ ਐਸ਼ੋ. ਦੇ ਸਰਪ੍ਰਸਤ ਬਲਦੇਵ ਮਲੋਦੀਆ, ਸਰਬਜੀਤ ਸਿੰਘ ਸੱਬੀ ਛਪਾਰ, ਸੋਨੀ ਸੰਲੋਕੀ, ਰਾਇਸ ਮਿਲਰਜ਼ ਐਸ਼ੋ: ਦੇ ਪ੍ਰਧਾਨ ਸ਼ੈਰੂ ਝਨੇਰੀਆ, ਰੋਮਲ ਢੰਡ, ਗੁਰਪ੍ਰੀਤ ਸਿੰਘ ਪ੍ਰੀਤ, ਅਮਨ ਆੜ੍ਹਤੀਆ ਆਦਿ ਹਾਜ਼ਰ ਸਨ।