07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਾਰਕੀਟ ਕਮੇਟੀ ਦੇ ਚੇਅਰਮੈਨ ਰਤਨਹੇੜੀ ਨੂੰ ਸਦਮਾ, ਭਰਾ ਸਰਪੰਚ ਅਮਰਜੀਤ ਸਿੰਘ ਗਿੱਲ ਨਹੀਂ ਰਹੇ

ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ)-ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਅਤੇ ਆਪ ਆਗੂ ਜਗਤਾਰ ਸਿੰਘ ਰਤਨਹੇੜੀ ਨੂੂੰ ਉਸ ਵੇਲੇ ਵੱਡਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਅਤੇ ਪਿੰਡ ਰਤਨਹੇੜੀ ਦੇ ਸਰਪੰਚ ਅਮਰਜੀਤ ਸਿੰਘ ਗਿੱਲ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ। ਖਬਰ ਸੁਣਦੇ ਹੀ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ।

Ad Position 21
No active advertisement
ਸਵ. ਅਮਰਜੀਤ ਸਿੰਘ ਗਿੱਲ 08-08-2026
ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ)-ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਅਤੇ ਆਪ ਆਗੂ ਜਗਤਾਰ ਸਿੰਘ ਰਤਨਹੇੜੀ ਨੂੂੰ ਉਸ ਵੇਲੇ ਵੱਡਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਅਤੇ ਪਿੰਡ ਰਤਨਹੇੜੀ ਦੇ ਸਰਪੰਚ ਅਮਰਜੀਤ ਸਿੰਘ ਗਿੱਲ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ। ਖਬਰ ਸੁਣਦੇ ਹੀ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਪਿੰਡ ਰਤਨਹੇੜੀ ਵਿਖੇ ਦੁਪਹਿਰ 12.30 ਵਜੇ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਅਮਰਜੀਤ ਸਿੰਘ ਗਿੱਲ ਆਪਣੇ ਪਿੱਛੇ 3 ਬੱਚੇ ਅਤੇ ਪਤਨੀ ਛੱਡ ਗਏ ਹਨ। ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨਾਲ ਅਫ਼ਸੋਸ ਕਰਨ ਵਾਲਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਤੇ ਸਥਾਨਕ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ, ਐਸ. ਡੀ. ਐਮ. ਸਵਾਤੀ ਟਿਵਾਣਾ, ਖੰਨਾ ਦੇ ਲਗਪਗ ਸਾਰੇ ਹੀ ਕੌਂਸਲਰ, ਪੰਜਾਬ ਯੂਨੀਅਨ ਆਫ਼ ਜਰਨਾਲਿਸਟਸ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਲਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਸੀ. ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਸ੍ਰੀ ਸਿਫਤੀ, ਉਘੇ ਠੇਕੇਦਾਰ ਗੁਰਸ਼ਰਨ ਸਿੰਘ ਗੋਗੀਆ, ਡੀ. ਐਸ. ਪੀ. ਖੰਨਾ ਵਿਨੋਦ ਕੁਮਾਰ, ਉਘੇ ਸਮਾਜ ਸੇਵਕ ਹਰਦੇਵ ਸਿੰਘ ਰੋਸ਼ਾ, ਆੜਤੀ ਐਸੋ. ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ, ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ, ਭਾਜਪਾ ਦੇ ਸਾਬਕ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਹਮੀਰ ਸਿੰਘ ਰਤਨਹੇੜੀ, ਹਰਭਜਨ ਸਿੰਘ ਏ. ਐਫ. ਐਸ. ਓ., ਓ. ਐਸ. ਡੀ. ਕਰਨ ਅਰੋੜਾ, ਐਡ. ਮਨਰੀਤ ਸਿੰਘ ਨਾਗਰਾ, ਐਡ. ਜਗਜੀਤ ਸਿੰਘ ਔਜਲਾ, ਗੁਰਚਰਨ ਸਿੰਘ ਢੀਂਡਸਾ, ਬਹਾਦਰ ਸਿੰਘ ਰਤਨਹੇੜੀ ਯੂ. ਐਸ. ਏ., ਬਲਾਕ ਸੰਮਤੀ ਚੇਅਰਮੈਨ ਲਖਵੀਰ ਸਿੰਘ ਕਾਲਾ, ਆੜ੍ਹਤੀ ਸੂਰਜ ਪ੍ਰਕਾਸ਼, ਭਰਪੂਰ ਚੰਦ ਬੈਕਟਰ, ਚਾਚਾ ਹੁਕਮ ਚੰਦ ਸ਼ਰਮਾ, ਆਦਿ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਇੰਜੀਨੀਅਰ ਹਰਸਿਮਰਨਜੀਤ ਸਿੰਘ (ਗਿਫਟੀ) ਨੇ ਭਾਰਤ ਅਤੇ ਥਾਈਲੈਂਡ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕਰੌਦੀਆਂ ਵਿੱਚ ਮੀਟਿੰਗ
Ad Position 24