11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾ. ਕਿ. ਯੂ. ਰਾਜੇਵਾਲ ਦਾ ਵਫ਼ਦ ਕੇਂਦਰੀ ਪੈਟਰੋਲੀਅਮ ਮੰਤਰੀ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 14-06-2026
ਮਾਛੀਵਾੜਾ ਸਾਹਿਬ, 13 ਜੂਨ (ਰਾਜਦੀਪ ਸਿੰਘ ਅਲਬੇਲਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਇੱਕ ਵਫ਼ਦ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੂੰ ਮਿਲਿਆ ਜਿਸ ਵਿਚ ਉਨ੍ਹਾਂ ਕੇਂਦਰ ਸਰਕਾਰ ਵਲੋਂ ਡੀਜ਼ਲ 'ਤੇ 200 ਲੀਟਰ ਦੀ ਲਿਮਟ ਦਾ ਨੋਟੀਫ਼ਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਭੱਟੀਆਂ ਨੇ ਦੱਸਿਆ ਕਿ ਸਾਉਣੀ ਦੀ ਫ਼ਸਲ ਬੀਜਣ ਲਈ ਡੀਜ਼ਲ ਦੀ ਮੰਗ ਵਧ ਗਈ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਤੀ ਕਿਸਾਨ ਇੱਕ ਦਿਨ ਦਾ 200 ਲੀਟਰ ਡੀਜ਼ਲ ਦੇਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਜੋ ਕਿ ਨਾਕਾਫ਼ੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਬੀਜਣ ਸਮੇਂ ਡੀਜ਼ਲ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ 200 ਲੀਟਰ ਪ੍ਰਤੀ ਦਿਨ ਬਹੁਤ ਘੱਟ ਹੈ | ਉਨ੍ਹਾਂ ਕਿਹਾ ਕਿ ਕਿਸਾਨ ਖੇਤਾਂ ਵਿਚ ਫ਼ਸਲ ਬੀਜਣ ਵਿਚ ਲੱਗਿਆ ਹੈ ਅਤੇ ਉੱਪਰੋਂ ਉਸ ਨੂੰ ਆਪਣਾ ਕੰਮ ਛੱਡ ਕੇ ਪਹਿਲਾਂ ਡੀਜ਼ਲ ਭਰਵਾਉਣ ਲਈ ਕਤਾਰਾਂ ਵਿਚ ਲੱਗਣਾ ਪਵੇਗਾ ਜਿਸ ਨਾਲ ਉਸ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਸੂਬਾ ਮੀਤ ਪ੍ਰਧਾਨ ਸੁਖਵਿੰਦਰ ਭੱਟੀਆਂ ਨੇ ਕਿਹਾ ਕਿ ਹੁਣ ਮੱਕੀ ਫ਼ਸਲ ਦੀ ਕਟਾਈ ਲਈ ਕੰਬਾਈਨਾਂ ਚੱਲ ਰਹੀਆਂ ਹਨ ਅਤੇ ਇਸ ਨੋਟੀਫ਼ਿਕੇਸ਼ਨ ਤੋਂ ਬਾਅਦ ਡੀਜ਼ਲ ਭਰਵਾਉਣ ਲਈ ਕੰਬਾਈਨਾਂ ਨੂੰ ਵੀ ਵਾਧੂ ਸਮਾਂ ਲੱਗੇਗਾ ਜਿਸ ਕਾਰਨ ਫ਼ਸਲ ਕਟਾਈ ਵਿਚ ਦੇਰੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਯੂਥ ਸਪੋਰਟਸ ਕਲੱਬ ਭੱਟੀਆਂ ਵਲੋਂ 2 ਰੋਜ਼ਾ ਕਿ੍ਕਟ ਟੂਰਨਾਮੈਂਟ 20 ਤੋਂ ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 67 ਸਾਲਾ ਮਹਿਲਾ ਦੇ ਸਫ...
Ad Position 24