ਮਲੌਦ, 13 ਜੂਨ (ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਮਾਲੋਦੌਦ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਕੌਮੀ ਸੀ. ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਅਤੇ ਸ੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ ਦੀ ਸਿਫ਼ਾਰਿਸ਼ ਤੇ ਪਾਰਟੀ ਹਾਈਕਮਾਨ ਵਲੋਂ ਹਲਕਾ ਪਾਇਲ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਮਾਲੋਦੌਦ ਨਾ ਕੇਵਲ 2017-22 ਦੀ ਸਰਕਾਰ ਸਮੇਂ ਪੂਰੀ ਤਰ੍ਹਾਂ ਸਰਗਰਮ ਰਿਹਾ ਸਗੋਂ ਪਿਛਲੇ 9 ਸਾਲ ਤੋਂ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਵਿਚਰਦਾ ਆ ਰਿਹਾ ਹੈ | ਇਸ ਨਿਯੁਕਤੀ 'ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਪ੍ਰਧਾਨ ਮਾਲੋਦੌਦ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਸਨਮਾਨ ਅਤੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਨਿਯੁਕਤੀ 'ਤੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਪ੍ਰਧਾਨ ਸੰਜੀਵ ਪੁਰੀ ਮਲੌਦ, ਯੂਥ ਆਗੂ ਹਰਦੀਪ ਸਿੰਘ ਬੋਪਾਰਾਏ, ਸਰਕਲ ਜੱਥੇ. ਜਗਜੀਤ ਸਿੰਘ ਦੌਲਤਪੁਰ, ਸਰਕਲ ਜੱਥੇ. ਪਿ੍ਤਪਾਲ ਸਿੰਘ ਝੱਮਟ, ਪ੍ਰਧਾਨ ਜਗਦੀਪ ਸਿੰਘ ਲਹਿਲ, ਸ਼ਿਵਰਾਜ ਸਿੰਘ ਜੱਲ੍ਹਾ, ਜਗਦੇਵ ਸਿੰਘ ਦਬੁਰਜੀ, ਜਸਵੀਰ ਸਿੰਘ ਨਿਜ਼ਾਮਪੁਰ, ਸਰਬਜੀਤ ਸਿੰਘ ਵਿਪਨ ਸੇਠੀ, ਜਸਪ੍ਰੀਤ ਕੌਰ ਅੜੈਚਾਂ, ਜੱਥੇ ਹਰਪਾਲ ਸਿੰਘ ਲਹਿਲ, ਜਥੇ ਦਵਿੰਦਰ ਸਿੰਘ ਟਿੰਬਰਵਾਲ, ਜੋਗਾ ਸਿੰਘ ਰਾਮਗੜ੍ਹ ਸਰਦਾਰਾਂ, ਸੰਮਤੀ ਮੈਂਬਰ ਜਸਵੀਰ ਸਿੰਘ ਦੌਦ, ਰਾਜਵੀਰ ਸਿੰਘ ਬਾਬਰਪੁਰ, ਸ਼ਰਨਦੀਪ ਸਿੰਘ ਸੰਨੀ ਕੈਨੇਡਾ, ਗੁਰਜੀਤ ਸਿੰਘ ਨੋਨੂੰ ਕੂਹਲੀ, ਹਰਪ੍ਰੀਤ ਸਿੰਘ ਸੇਠ ਬੇਰ ਕਲਾਂ, ਨਿਰਮਲ ਸਿੰਘ ਨਿੰਮਾ, ਕੁਲਦੀਪ ਸਿੰਘ ਰਿੰਕਾ ਦੁਧਾਲ, ਅਮਰ ਸਿੰਘ ਰੋਸ਼ੀਆਣਾ, ਮੇਜਰ ਸਿੰਘ ਦੌਲਤਪੁਰ, ਯਾਦਵਿੰਦਰ ਸਿੰਘ ਉਕਸੀ, ਧਰਮਪਾਲ ਸਿੰਘ ਬੇਰ ਕਲਾਂ, ਅਮਰਜੀਤ ਸਿੰਘ ਰੋਸੀਆਣਾ ਆਦਿ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ |