10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵੱਖ-ਵੱਖ ਸੰਸਥਾਵਾਂ ਨੇ ਮਿਲ ਕੇ ਮਨਾਇਆ ਯੋਗ ਦਿਵਸ

Ad Position 21
No active advertisement
ਅਜੀਤ ਡੈਸਕ 22-06-2026

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੂ ਮੱਲ ਸਕੂਲ ਖੰਨਾ ਦੇ ਗਰਾਊਂਡ ਵਿਚ ਵਿਸ਼ਵਯੋਗ ਸੰਸਥਾਨ, ਪਤਜੰਲੀ ਯੋਗ ਸਮਿਤੀ, ਭਾਰਤ ਵਿਕਾਸ ਪਰਿਸ਼ਦ, ਰੋਟਰੀ ਕਲੱਬ ਖੰਨਾ, ਲਾਇਨਜ਼ ਕਲੱਬ ਗਰੇਟਰ ਖੰਨਾ, ਇੰਦਰਾ ਗਾਂਧੀ ਯੂਨੀਵਰਸਿਟੀ ਖੰਨਾ, ਆਰ. ਐਸ. ਐਸ. ਖੰਨਾ ਵਿਸ਼ਵ ਜਾਗ੍ਰਿਤੀ ਮਿਸ਼ਨ ਅਤੇ ਅਲਟਰਾ ਟੈੈਕ ਸੁਪਰ ਸਿਮਟ ਖੰਨਾ ਸੰਸਥਾਵਾਂ ਨੇ ਮਿਲ ਕੇ ਸੰਸਾਰ ਪ੍ਰਸਿੱਧ ਯੋਗ ਦਿਵਸ ਰਲ ਕੇ ਮਨਾਇਆ ਗਿਆ। ਇਹ ਸਵੇਰੇ ਸਵਾ 5 ਤੋਂ 7.45 ਤੱਕ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਾਡੇ ਭਾਰਤ ਵਰਸ਼ ਦੀ ਸੰਸਕ੍ਰਿਤੀ ਦੀ ਦੇਣ ਹੈ। ਸਿਹਤ ਠੀਕ ਰੱਖਣ ਲਈ, ਡਾਕਟਰ ਫ਼ਰੀ ਲਾਈਫ਼ ਲਈ ਅਤੇ ਅਧਿਆਤਮਕਵਾਦ ਦੀ ਪ੍ਰਾਪਤੀ ਲਈ ਬਹੁਤ ਲਾਭਕਾਰੀ ਹੈ। ਇਸ ਸਮੇਂ ਵਿਚ ਯੋਗ ਦੀ ਬਹੁਤ ਲੋੜ ਹੈ। 60-65 ਸਾਲ ਪਹਿਲਾਂ ਯੋਗ ਜਾਂ ਪ੍ਰਾਣਾਯਾਮ ਦੀ ਲੋੜ ਨਹੀਂ ਸੀ। ਹੁਣ ਪਾਣੀ, ਖ਼ਰਾਬ, ਹਵਾ ਖ਼ਰਾਬ, ਜ਼ਹਿਰ ਭਰੀ ਖੇਤੀ, ਨਕਲੀ ਦੁੱਧ ਤੋਂ ਬਣਿਆ ਮਿਠਾਈਆਂ ਅਤੇ ਨਕਲੀ ਦੁੱਧ ਕਾਰਨ ਭਿਆਨਕ ਬਿਮਾਰੀਆਂ ਘੇਰ ਰਹੀਆਂ ਹਨ। ਇਸ ਸਮੇਂ ਦੀ ਮੁੱਖ ਲੋੜ ਨੂੰ ਸਾਹਮਣੇ ਰੱਖਦੇ ਇਸ ਨੂੰ ਘਰ ਘਰ ਪਹੁੰਚਾਉਣ ਲਈ ਲਗਾਤਾਰ ਮਿਹਨਤ ਕਰਦੇ ਹੋਏ ਬਹੁਤ ਕਾਮਯਾਬੀ ਹਾਸਿਲ ਕੀਤੀ ਹੈ। ਵਿਸ਼ਵ ਯੋਗ ਸੰਸਥਾ ਖੰਨਾ ਨੇ ਇਹ 1990 ਤੋਂ ਹੀ ਵਰਿੰਦਰ ਗੁਪਤਾ ਦੀ ਮਿਹਨਤ ਸਦਕਾ ਖੰਨੇ ਵਿਚ ਹੀ ਸ਼ੁਰੂਆਤ ਕਰ ਲਈ ਸੀ। ਜਿਸ ਨਾਲ ਬਹੁਤ ਲੋਕਾਂ ਨੇ ਭਿਆਨਕ ਬਿਮਾਰੀਆਂ ਤੋਂ ਠੀਕ ਹੋਣ ਵਿਚ ਕਾਮਯਾਬੀ ਹਾਸਿਲ ਕਰ ਲਈ ਹੈ। ਦੇਸ਼ ਵਿਚ ਲਾਕਡਾਊਨ ਲੱਗਦੀਆਂ ਹੀ ਵਾਤਾਵਰਨ ਸ਼ੁੱਧ ਹੋ ਗਿਆ ਸੀ ਇਹ ਵੀ ਦੇਖਣ ਵਿਚ ਆਇਆ ਸਾਹ (ਦਮਾ) ਤੋਂ ਦਵਾਈਆਂ ਅਤੇ ਪੰਪ ਲੈਣੇ ਲੋਕਾਂ ਨੇ ਬੰਦ ਕਰ ਦਿੱਤੇ ਸੀ ਅੱਜ ਦੀ ਲੰਬੇ ਸਾਹ ਲੈਣ ਅਤੇ ਪ੍ਰਾਣਾਯਾਮ ਕਰਨ ਨਾਲ ਹੀ ਲੰਮੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਿਆ ਹੈ। ਇਸ ਵਿਚ ਵਰਿੰਦਰ ਗੁਪਤਾ, ਰਜਿੰਦਰ ਕੁਮਾਰ, ਖੁਸ਼ਪਾਲ ਚੰਦ, ਸੀਮਾ, ਰਾਜ ਕੁਮਾਰ, ਨੀਸ਼ੂ ਕੁੰਤਲ, ਕਮਲਜੀਤ ਕੌਰ, ਸੁਮਨ ਗੁਪਤਾ, ਹੈਪੀ ਨੰਦਾ, ਰਾਜੂ ਗੋਇਲ, ਗੁਰਮਿੱਤਰ ਸਿੰਘ, ਗੁਰਸੇਵਕ ਸਿੰਘ ਮੋਹੀ, ਉਪਮਾਂ ਅਰੋੜਾ, ਐਮ. ਸੀ. ਖੰਨਾ ਪਹਿਲੀ ਵਾਰ ਆਪਣੇ ਵਾਰਡ ਦੇ ਸਾਬਕਾ ਸਮੇਤ ਹਰਿਸ਼ ਭਾਰਦਵਾਜ, ਵਿਪਨ ਵਰਮਾ, ਪੋਪੀ ਗੋਇਲ, ਰਮੇਸ਼, ਸੁਰਿੰਦਰ ਕਾਂਸਲ, ਸੁਰਿੰਦਰ ਸਿੰਘ, ਸੁਬੋਧ ਮਿੱਤਲ, ਸਾਰਿਆਂ ਨੇ ਆਪਣੇ ਸਾਥੀਆਂ ਸਮੇਤ ਸਿੰਘ ਇਸ ਸਮੇਂ ਭਾਗ ਲਿਆ। ਆਖਰ ਵਿਚ ਆਰ. ਐਸ. ਐਸ. ਦੀ ਪ੍ਰਾਥਨਾ ਨਾਲ ਅਤੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਇਸ ਸਮਾਗਮ ਦੀ ਪ੍ਰਾਪਤੀ ਕੀਤੀ। ਆਖ਼ਰ ਵਿਚ ਖ਼ੁਸ਼ਹਾਲ ਚੰਦ ਪ੍ਰਧਾਨ ਯੋਗ ਸਮਿਤੀ ਖੰਨਾ ਨੇ ਆਏ ਸਾਰੀਆਂ ਸਾਧਕਾਂ ਦਾ ਧੰਨਵਾਦ ਕੀਤਾ ਅਤੇ ਇਹ ਸਾਰੀ ਜਾਣਕਾਰੀ ਵੀ ਦਿੱਤੀ ਗਈ।
ਸਮਾਜ ਸੇਵੀ ਸੰਸਥਾ ਫਰੈਂਡਜ਼ ਕਲੱਬ ਤੇ ਗੁੱਡ ਮੌਰਨਿੰਗ ਕਲੱਬ ਵਲੋਂ ਯੋਗਾ ਕੈਂਪ ਲਗਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਸਮਾਜ ਸੇਵੀ ਸੰਸਥਾ ਫਰੈਂਡਜ਼ ਕਲੱਬ ਅਤੇ ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਤਰਲੋਚਨ ਸਿੰਘ ਦੀ ਅਗਵਾਈ ਵਿਚ ਇਕ ਯੋਗਾ ਕੈਂਪ ਲਗਾਇਆ ਗਿਆ। ਜਿਸ ਵਿਚ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ। ਜਿਸ ਨੂੂੰ ਸਾਰੀ ਦੁਨੀਆ ਮਨਾ ਰਹੀ ਹੈ। ਇਹ 12ਵਾਂ ਵਿਸ਼ਵ ਯੋਗ ਦਿਵਸ ਹੈ। ਇਸ ਦੀ ਸ਼ੁਰੂਆਤ ਭਾਰਤ ਵਿਚ ਹੋਈ ਹੈ। ਤਣਾਅ ਵਿਚ ਗੁਜਰ ਰਹੀ ਦੁਨੀਆ ਦੇ ਲਈ ਯੋਗ ਇਕ ਵਰਦਾਨ ਹੈ। ਯੋਗ ਭਾਰਤੀ ਸੰਸਕ੍ਰਿਤ ਦੀ ਧਰੋਹਰ ਹੈ। ਯੋਗ ਸਾਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਰੂਪ ਨਾਲ ਸਵਰਥ ਅਤੇ ਸੰਤੁਲਿਤ ਬਣਾਉਂਦਾ ਹੈ। ਇਸ ਮੌਕੇ ਤੇ ਸੋਮ ਨਾਥ ਲੁਟਾਵਾਂ, ਅਰਵਿੰਦ, ਘੋਗਾ, ਮਹਿੰਦਰ ਸਿੰਘ ਲੱਕੀ, ਰਾਕੇਸ਼ ਮਿੱਤਲ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਬੱਡੀ ਖਿਡਾਰੀ ਦੀ ਨਹਿਰ ਵਿਚ ਨਹਾਉਣ ਸਮੇਂ ਡੁੱਬਣ ਕਾਰਨ ਮੌਤ ਅਗਲੀ ਖ਼ਬਰ ਬੀਜਾ ਨੇੜੇ ਟੂਰਿਸਟ ਬੱਸ ਨੂੰ ਲੱਗੀ ਭਿਆਨਕ ਅੱਗ, ਕਰੀਬ 100 ਸਵਾਰੀਆਂ ਫਸੀਆਂ, ਲੋਕਾਂ ਨੇ ਬਚਾਈ ਜਾਨ
Ad Position 24