ਬੀਜਾ, 21 ਜੂਨ (ਅਵਤਾਰ ਸਿੰਘ ਜੰਟੀ ਮਾਨ)- ਜੀ. ਟੀ. ਰੋਡ ਨੈਸ਼ਨਲ ਹਾਈਵੇ ‘ਤੇ ਬੀਜਾ ਨੇੜਲੇ ਪਿੰਡ ਮਹਿੰਦੀਪੁਰ ਦੇ ਸਾਹਮਣੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ, ਲੁਧਿਆਣਾ ਤੋਂ ਯੂਪੀ ਜ਼ਿਲ੍ਹੇ ਦੇ ਗੋਂਡਾ ਵਸਤੀ ਜਾ ਰਹੀ ਸਵਾਰੀਆਂ ਨਾਲ ਨੱਕੋ-ਨੱਕ ਭਰੀ ਇੱਕ ਪ੍ਰਾਈਵੇਟ ਬੱਸ ਨੰਬਰ ਨੂੰ ਯੂ. ਪੀ- ਏ. 2051 ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਬੱਸ ਵਿੱਚ ਬੱਚਿਆਂ ਅਤੇ �ਰਤਾਂ ਸਮੇਤ ਲਗਭਗ 100 ਤੋਂ ਵੱਧ ਯਾਤਰੀ ਸਵਾਰ ਸਨ। ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ ਅਤੇ ਹਾਈਵੇ ‘ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਸਾਰੀਆਂ ਸਵਾਰੀਆਂ ਨੂੰ ਸ਼ੀਸ਼ੇ ਆਦਿ ਤੋੜ ਕੇ ਸਮਾਂ ਰਹਿੰਦੇ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਬੱਸ ਬੁਰੀ ਤਰ੍ਹਾਂ ਤਬਾਹ ਹੋ ਗਈ। ਹੋਰ ਜ਼ਖਮੀਆਂ ਨਾਲ ਪ੍ਰੇਮ ਕੁਮਾਰ ਦੇ ਅੱਗ ਦੀ ਲਪੇਟ ‘ਚ ਆਉਣ ਨਾਲ ਹੱਥ ਬੁਰੀ ਤਰ੍ਹਾਂ ਸੜ੍ਹ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਖੰਨਾ ਦੀ ਐਸ. ਡੀ. ਐਮ. ਸਵਾਤੀ ਟਿਵਾਣਾ ਅਤੇ ਥਾਣਾ ਸਦਰ ਦੇ ਐਸ. ਐਚ. �. ਸੰਦੀਪ ਕੁਮਾਰ, ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਥਾਣੇਦਾਰ ਕਰਮਜੀਤ ਸਿੰਘ ਆਪਣੀਆਂ ਪੁਲਿਸ ਪਾਰਟੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਬੱਸ ਬੁਰੀ ਤਰ੍ਹਾਂ ਸੜ ਚੁੱਕੀ ਸੀ। ਬੱਸ ਵਿੱਚ ਸਵਾਰ ਇੱਕ ਵਿਅਕਤੀ ਨੇ ਦੱਸਿਆ ਕਿ ਮੈਂ ਆਪਣੀ ਕੁੜੀ ਦੇ ਵਿਆਹ ਲਈ ਇਕ ਲੱਖ ਰੁਪਏ ਇਕੱਠੇ ਕੀਤੇ ਸਨ ਜੋ ਕਿ ਅੱਗ ਦੀ ਲਪੇਟ ਵਿੱਚ ਆ ਕੇ ਸੜ ਕੇ ਸਵਾਹ ਹੋ ਗਏ ਹਨ। ਸ਼ੁਰੂਆਤੀ ਜਾਂਚ ਮੁਤਾਬਿਕ ਇਹ ਬੱਸ ਲੁਧਿਆਣਾ ਤੋਂ ਸਵਾਰੀਆਂ ਲੈ ਕੇ ਲੁਧਿਆਣਾ ਤੋਂ ਯੂ ਪੀ ਦੇ ਜ਼ਿਲ੍ਹਾ ਗੌਂਡਾ ਵਸਤੀ ਸਵਾਰੀਆਂ ਨੂੰ ਲੈ ਕੇ ਜਾ ਰਹੇ ਸਨ। ਮੌਕੇ ‘ਤੇ ਪਹੁੰਚੇ ਐਸ. ਡੀ. ਐਮ. ਖੰਨਾ ਸਵਾਤੀ ਟਿਵਾਣਾ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਪ੍ਰਸ਼ਾਸਨ ਵੱਲੋਂ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸ. ਡੀ. ਐਮ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਅਤੇ ਜੇਕਰ ਕਿਸੇ ਦੀ ਲਾਪਰਵਾਹੀ ਪਾਈ ਗਈ, ਤਾਂ ਉਸ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਦੋਂ ਕਿ ਏਸੇ ਦਰਮਿਆਨ ਲੁਧਿਆਣਾ ਵੱਲੋਂ ਆ ਰਿਹਾ ਇੱਕ ਹੋਰ ਟਰੱਕ ਘਟਨਾ ਸਥਾਨ ਦੇ ਨਜ਼ਦੀਕ ਪਹੁੰਚ ਕੇ ਅਚਾਨਕ ਹੀ ਅੱਗ ਦਾ ਸ਼ਿਕਾਰ ਹੋ ਗਿਆ ਪਰ ਬਚਾਅ ਲਿਆ ਗਿਆ।
ਬੀਜਾ ਨੇੜੇ ਟੂਰਿਸਟ ਬੱਸ ਨੂੰ ਲੱਗੀ ਭਿਆਨਕ ਅੱਗ, ਕਰੀਬ 100 ਸਵਾਰੀਆਂ ਫਸੀਆਂ, ਲੋਕਾਂ ਨੇ ਬਚਾਈ ਜਾਨ
ਅਜੀਤ ਡੈਸਕ
22-06-2026