ਕਪੂਰਥਲਾ, 21 ਜੂਨ (ਵਿ.ਪ੍ਰ.)-ਅਰਬਨ ਅਸਟੇਟ ਵਿਖੇ ਇਕ �ਰਤ ਦੀ ਵਾਲੀ ਝਪਟ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਆਰਤੀ ਚੌਹਾਨ ਪਤਨੀ ਰਾਜੀਵ ਚੌਹਾਨ ਵਾਸੀ ਅਰਬਨ ਅਸਟੇਟ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਮਾਤਾ ਮਾਲਤੀ ਦੇਵੀ ਨਾਲ ਸਕੂਟਰੀ ‘ਤੇ ਬਾਜ਼ਾਰ ਵਿਚੋਂ ਸਮਾਨ ਲੈ ਕੇ ਵਾਪਸ ਆਪਣੇ ਘਰ ਜਾ ਰਹੀਆਂ ਸਨ, ਜਦੋਂ ਅਸੀਂ ਅਰਬਨ ਅਸਟੇਟ ਦੇ ਪਾਰਕ ਨੰਬਰ 16 ਕੋਲ ਪੁੱਜੀਆਂ ਤਾਂ ਪਿੱਛੋਂ ਇਕ ਮੋਟਰਸਾਈਕਲ ‘ਤੇ ਨੌਜਵਾਨ ਆਏ ਜੋ ਸਾਡੇ ਤੋਂ ਥੋੜਾ ਅੱਗੇ ਜਾ ਕੇ ਰੁੱਕ ਗਏ, ਜਦੋਂ ਅਸੀਂ ਉਨ੍ਹਾਂ ਦੇ ਬਰਾਬਰ ਆਈਆਂ ਤਾਂ ਇਕ ਨੌਜਵਾਨ ਨੇ ਮੇਰੀ ਮਾਤਾ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਲਈ ਤੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ | ਥਾਣਾ ਸਿਟੀ ਪੁਲਿਸ ਨੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ‘ਤੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਮੰਗਲ ਸਿੰਘ ਵਲੋਂ ਕੀਤੀ ਜਾ ਰਹੀ ਹੈ |