ਕੁਹਾੜਾ, 2 ਜੁਲਾਈ (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਿਖੇ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਅਤੇ ਐੱਮ. ਡੀ. ਸ਼ੂਗਰਫੈੱਡ, ਪੰਜਾਬ ਸੇਨੁ ਦੁੱਗਲ ਅਤੇ ਉਪ ਰਜਿਸਟਰਾਰ ਲੁਧਿਆਣਾ ਤੇਜਸ਼ਵਰਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਿਕਾਰਤਾ ਹਫ਼ਤਾ ਮਨਾਉਂਦਿਆਂ ਰੈੱਡ ਕਰਾਸ ਸੋਸਾਇਟੀ ਲੁਧਿਆਣਾ ਅਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲਖ਼ੂਨਦਾਨ ਅਤੇ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮਿੱਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ ਅਤੇ ਸਮੂਹ ਬੋਰਡ ਆਫ਼ ਡਾਇਰੈਕਟਰਜ਼ ਵਲੋਂ ਕੀਤਾ ਗਿਆ। ਮੈਡੀਕਲ ਚੈੱਕਅਪ ਕੈਂਪ ਵਿਚ ਲਗਭਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਕਰੀਬ 50 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਗੁਰਵਿੰਦਰ ਸਿੰਘ ਅਤੇ ਸਹਾਇਕ ਜਨਰਲ ਮੈਨੇਜਰ ਹਰਵਿੰਦਰ ਸਿੰਘ ਗਿੱਲ (ਦੋਵੇਂ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ) ਵਲੋਂ ਡਾਕਟਰੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਕਾਰਜ ਜਾਰੀ ਰੱਖਣ ਦਾ ਵਿਸ਼ਵਾਸ ਦਿੱਤਾ ਗਿਆ। ਇਸ ਮੌਕੇ ਤਰਲੋਚਨ ਸਿੰਘ ਵਾਈਸ ਚੇਅਰਮੈਨ,ਹਾਕਮ ਸਿੰਘ, ਮਨਜੀਤ ਸਿੰਘ ਹੰਬੜਾਂ,ਸੁਰਜੀਤ ਸਿੰਘ, ਜਾਗਰ ਸਿੰਘ,ਦਵਿੰਦਰ ਸਿੰਘ,ਹਰਪ੍ਰੀਤ ਸਿੰਘ, ਸੁਖਵਿੰਦਰ ਕੌਰ (ਸਾਰੇ ਡਾਇਰੈਕਟਰ) ਈਸ਼ਵਿੰਦਰਸਿੰਘ, ਪਰਮਿੰਦਰ ਸਿੰਘ, ਮਨਜਿੰਦਰ ਸਿੰਘ, ਸੁਪਰਡੈਂਟ ਪੁਸ਼ਵਿੰਦਰ ਸਿੰਘ ਮਾਂਗਟ, ਪੁਨੀਤ ਕੁਮਾਰ, ਨਗੇਸ਼ ਤਿਵਾੜੀ, ਅਰਸ਼ਦੀਪ ਕੌਰ, ਅੰਜਲਪ੍ਰੀਤ ਕੌਰ (ਸਾਰੇ ਇੰਸਪੈਕਟਰ) ਜਗਮੀਤ ਸਿੰਘ ਪ੍ਰਧਾਨ ਸੈਕਟਰੀ ਯੂਨੀਅਨ ਸਮੇਤ ਅਫ਼ਸਰ ਤੇ ਕਰਮਚਾਰੀ ਸ਼ਾਮਲ ਸਨ।