ਹਲਵਾਰਾ, 4 ਜੁਲਾਈ (ਮਨਦੀਪ ਸਿੰਘ ਉੱਭੀ)-ਹਲਵਾਰਾ ਨਾਲ ਲੱਗਦੇ ਪਿੰਡ ਐਤੀਆਣਾ ਦੀ ਬਹੁਮੰਤਵੀ ਸਹਿਕਾਰੀ ਸਭਾ ਤੋਂ ਅੱਜ ਸਹਿਕਾਰਤਾ ਦਿਵਸ ਤੇ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕਾਂ ਦੀਆਂ ਸਕੀਮਾਂ ਦੱਸਣ ਲਈ ਪਿੰਡਾਂ ਵਿੱਚ ਇੱਕ ਗੱਡੀ ਰਵਾਨਾ ਕੀਤੀ ਗਈ । ਜਿਸ ਉੱਪਰ ਬੈਨਰ ਅਤੇ ਸਪੀਕਰ ਲਗਾ ਕੇ ਸਹਿਕਾਰੀ ਸਭਾਵਾਂ ਤੇ ਬੈਂਕਾਂ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਾਨਣਾ ਪਾਇਆ ਜਾਵੇਗਾ। ਗੱਡੀ ਨੂੰ ਰਵਾਨਾ ਕਰਨ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਲਖਬੀਰ ਸਿੰਘ, ਸੈਕਟਰੀ ਬਲਵਿੰਦਰ ਸਿੰਘ, ਮੀਤ ਪ੍ਰਧਾਨ ਦਰਬਾਰਾ ਸਿੰਘ ਮਾਨ ਅਤੇ ਸਮੁੱਚੀ ਕਮੇਟੀ ਨੇ ਹਰੀ ਝੰਡੀ ਦਿੱਤੀ। ਇਸ ਸਮੇਂ ਜਗਤਾਰ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਇਕਬਾਲ ਸਿੰਘ, ਰਾਜਪਾਲ ਕੌਰ, ਸੁਖਮਿੰਦਰ ਕੌਰ,ਜਗਦੀਪ ਸਿੰਘ, ਗੁਰਦੀਪ ਸਿੰਘ,ਕੁਲਦੀਪ ਸਿੰਘ ਆਦਿ ਹਾਜ਼ਰ ਸਨ ।