11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਮਲਜੀਤ ਸਿੰਘ ਉੱਭੀ ਬਣੇ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਅਮਨ ਸ਼ਾਂਤੀ ਨਾਲ ਹੋਈ ਚੋਣ ’ਚ ਸਵੀਟੀ ਕਾਕੜੀਆ ਮੀਤ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 05-07-2026
ਅਹਿਮਦਗੜ੍ਹ, 4 ਜੁਲਾਈ (ਰਵਿੰਦਰ ਪੁਰੀ)-ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਦੀ ਚੋਣ ਸਬੰਧੀ ਪਿਛਲੇ ਇੱਕ ਮਹੀਨੇ ਤੋਂ ਵੱਡੇ ਪੱਧਰ ‘ਤੇ ਜੋਰ ਅਜ਼ਮਾਈ ਕਰ ਰਹੇ ਸਾਰੇ ਵਿਰੋਧੀ ਧਿਰਾਂ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਕਮਲਜੀਤ ਸਿੰਘ ਉੱਭੀ ਪ੍ਰਧਾਨ ਅਤੇ ਸਵੀਟੀ ਕਾਕੜੀਆ ਮੀਤ ਪ੍ਰਧਾਨ ਚੁਣ ਲਏ ਗਏ। ਚੋਣ ਦੇ ਆਖੀਰ ਤੱਕ ਵੀ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕੁੱਝ ਕਾਂਗਰਸੀ ਤੇ ਅਕਾਲੀ ਆਗੂਆਂ ਅਤੇ ਹੋਰ ਕਈ ਸ਼ਹਿਰ ਦੇ ਕਈ ਆਗੂਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਪਾਰਟੀ ਦੇ ਦੋ ਕੌਂਸਲਰ ਮੋਨੀਆ ਬੱਧਣ ਅਤੇ ਕਮਿੱਕਰ ਰਾਮ ਨੇ ਚੋਣ ਹਾਲ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇ ਦਿੱਤਾ। ਜਿਸ ਉਪਰੰਤ ਕੌਂਸਲਰ ਰਾਗਨੀ ਟੰਡਨ, ਗੁਰਸ਼ਰਨਪ੍ਰੀਤ ਕੌਰ, ਸ਼ਬੀਰਾ ਖਾਤੂਨ, ਅਮਨ ਫਰੀਦੀ, ਦੀਪਕ ਸ਼ਰਮਾ ਅਤੇ ਰਿੰਪੀ ਕੜਵਲ ਆਦਿ ਮੀਟਿੰਗ ’ਚੋਂ ਵਾਕ ਆਊਟ ਕਰ ਗਏ। ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿਚ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਸਮੇਤ ਸਾਰੇ 17 ਕੌਂਸਲਰ ਹਾਜ਼ਰ ਸਨ। ਜਿਨ੍ਹਾਂ ਵਿਚੋਂ ਮੀਟਿੰਗ ਵਿਚ ਰਹਿ ਗਏ ਕੌਂਸਲਰ ਬਿੱਲੂ ਮਾਜਰੀ, ਸੰਜੇ ਸੂਦ, ਵਿਕਾਸ ਕ੍ਰਿਸ਼ਨ, ਅਨੰਦੀ ਦੇਵੀ, ਰੇਖਾ ਰਾਣੀ, ਸ਼ਹਿਨਾਜ਼ ਪਰਵੀਨ, ਕਮਿੱਕਰ ਰਾਮ, ਮੋਨੀਆ ਬੱਧਣ ਅਤੇ ਮਨਦੀਪ ਕੌਰ ਆਦਿ ਨੇ ਮੀਟਿੰਗ ਵਿਚ ਵੋਟ ਦਾ ਇਸਤੇਮਾਲ ਕਰਦਿਆਂ ਪ੍ਰਧਾਨ ਅਤੇ ਮੀਤ ਪ੍ਰਧਾਨ ਚੁਣ ਲਏ। ਅੱਜ ਹੋਈ ਚੋਣ ਬਾਅਦ ਸ਼ਹਿਰ ਅੰਦਰ ਨਵੀਂ ਅਤੇ ਵੱਡੀ ਚਰਚਾ ਸ਼ੁਰੂ ਹੋ ਗਈ ਕਿਉਂਕਿ ਇੱਕ ਮਹੀਨੇ ਤੋਂ ਬੜੇ ਨਾਟਕੀ ਢੰਗ ਨਾਲ ਪ੍ਰਧਾਨਗੀ ਹਾਸਲ ਕਰਨ ਲਈ ਜੋਰ ਅਜ਼ਮਾਈ ਚੱਲ ਰਹੀ ਸੀ ਅਤੇ 8 ਕੌਂਸਲਰਾਂ ਦਾ ਇੱਕ ਸਾਂਝਾ ਫ਼ਰੰਟ ਵੀ ਬਣਿਆ ਹੋਇਆ ਸੀ ਜੋ ਵੱਡੇ ਵੱਡੇ ਦਾਅਵੇ ਕਰਦੇ ਆ ਰਹੇ ਸਨ। ਜਿਨ੍ਹਾਂ ਦੀਆਂ ਸਾਰੀਆਂ ਉਮੀਦਾਂ ਅੱਜ ਉਸ ਸਮੇਂ ਹਲਕਾ ਵਿਧਾਇਕ ਗੱਜਣ ਮਾਜਰਾ ਦੀ ਟੀਮ ਨੇ ਫ਼ੇਲ੍ਹ ਕਰ ਦਿੱਤੀਆਂ, ਜਦੋਂ ਅਮਨ ਸ਼ਾਂਤੀ ਨਾਲ ਚੋਣ ਹੋ ਗਈ । ਡੀ. ਐੱਸ. ਪੀ. ਇੰਦਰਪਾਲ ਸਿੰਘ ਚੌਹਾਨ ਅਤੇ ਐੱਸ. ਐੱਚ. ਓ. ਪੁਸ਼ਪਿੰਦਰ ਸਿੰਘ ਵਲੋਂ ਵੱਡੇ ਪੱਧਰ ‘ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਅੰਦਰ ਇਸ ਚੋਣ ਸਬੰਧੀ ਵੱਡੇ ਪੱਧਰ ‘ਤੇ ਸਮੂਹ ਸੰਸਥਾਵਾਂ ਅਤੇ ਲੋਕਾਂ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਬਾਜ਼ਾਰਾਂ, ਮੁਹੱਲਿਆਂ ‘ਚ ਪਟਾਕੇ ਤੇ ਢੋਲ ਵਜਾ ਕੇ ਇਸ ਚੋਣ ਦਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਵਲੋਂ ਵਿੱਢੇ ਸੰਘਰਸ਼ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਪੂਰਨ ਹਮਾਇਤ ਕਰੇਗੀ-ਆਗੂ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਬਿਜਲੀ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਲੱਖਾਂ ਦੀ ਲਾਗਤ ਨਾਲ ਨਵਾਂ ਇਲੈਕਟ੍ਰੀ...
Ad Position 24