11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨਾਜ਼ੀਆ ਇਲਾਹੀ ਖਾਨ ਦੀਆਂ ਵਿਵਾਦਿਤ ਟਿੱਪਣੀਆਂ ਖਿਲਾਫ਼ ਮੁਸਲਿਮ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-07-2026
ਹਲਵਾਰਾ, 4 ਜੁਲਾਈ (ਮਨਦੀਪ ਸਿੰਘ ਉੱਭੀ) ਭਾਜਪਾ ਕਾਰਕੁੰਨ ਨਾਜ਼ੀਆ ਇਲਾਹੀ ਖਾਨ ਜੋ ਮੁਸਲਮਾਨ ਭਾਈਚਾਰੇ ਖਿਲਾਫ਼ ਜ਼ਹਿਰ ਉਗਲਦੀਆਂ ਨਫਰਤੀ ਟਿੱਪਣੀਆਂ ਕਰਦੀ ਰਹਿੰਦੀ ਹੈ, ਪਰ ਇਸ ਵਾਰ ਤਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੀ ਬੀਵੀ ਆਇਸ਼ਾ ਬਾਰੇ ਬਹੁਤ ਹੀ ਨਿੰਦਣਯੋਗ ਅਤੇ ਇਤਰਾਜਯੋਗ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ । ਜਿਸ ਕਾਰਨ ਮੁਸਲਮਾਨ ਭਾਈਚਾਰੇ ਵਿਚ ਜਬਰਦਸਤ ਗੁੱਸਾ ਤੇ ਰੋਸ ਪੈਦਾ ਹੋ ਗਿਆ । ਅਜਮੇਰੀ ਸਜਿਦ ਹਲਵਾਰਾ ਦੇ ਇਮਾਮ ਮੌਲਾਨਾ ਨਾਸਰੁੱਲ ਹੱਕ ਮਿਸਬਾਹੀ ਅਤੇ ਮਸਜਿਦ ਦੇ ਪ੍ਰਧਾਨ ਬੂਟਾ ਖਾਨ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ, ਪ੍ਰਦਰਸ਼ਨ ਦੇ ਵਿਚ ਉਨ੍ਹਾਂ ਤਖ਼ਤੀਆਂ ’ਤੇ ਨਾਅਰੇ ਲਿਖ ਕੇ ਨਾਜੀਆ ਇਲਾਹੀ ਨੂੰ ਫਾਂਸੀ ਦੋ, ਨਬੀ ਦਾ ਅਪਮਾਨ ਨਹੀਂ ਸਹੇਗਾ ਮੁਸਲਮਾਨ। ਇਸ ਮੌਕੇ ਪ੍ਰਧਾਨ ਅਤੇ ਮੌਲਵੀ ਵਲੋਂ ਸੰਬੋਧਨ ਕਰਦਿਆਂ ਕਿਹਾ ਭਗਵਾਂ ਬਿ੍ਗੇਡ ਵਲੋਂ ਮੁਸਲਮਾਨਾਂ ਨੂੰ ਮੁਸਲਮਾਨਾਂ ਖਿਲਾਫ਼ ਭੜਕਾਉਣ ਦੀ ਕੋਝੀ ਸਾਜਿਸ਼ ਹੈ, ਕੋਈ ਵੀ ਮੁਸਲਮਾਨ ਆਪਣੇ ਪਿਆਰੇ ਨਬੀ ਦਾ ਕਿਸੇ ਕੀਮਤ ਤੇ ਵੀ ਅਪਮਾਨ ਸਹਿਣ ਨਹੀਂ ਕਰੇਗਾ, ਉਹ ਕਿਸੇ ਕੁਰਬਾਨੀ ਤੋਂ ਵੀ ਪਿੱਛੇ ਨਹੀਂ ਹੱਟਣਗੇ । ਇਸ ਮੌਕੇ ਕਮਰੂਦੀਨ, ਅਬਦੁਲ ਹਕੀਮ ਅਨਸਾਰੀ, ਨਿਸ਼ਾਨ ਸਾਬਰੀ ਅਤੇ ਹੋਰ ਨਮਾਜ਼ੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਸੇਵਾ ਕੇਂਦਰ ਤਹਿਸੀਲ ਦਫ਼ਤਰ ਜਗਰਾਉਂ ਦੀ ਬੱਤੀ ਹੋਈ ਗੁੱਲ ਅਗਲੀ ਖ਼ਬਰ ਮੁਲਾਜਮ ਤੇ ਪੈਨਸ਼ਨਰ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
Ad Position 24