11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬਿਜਲੀ ਦਾ ਬਿੱਲ ਨਾ ਭਰਨ ਕਰਕੇ ਸੇਵਾ ਕੇਂਦਰ ਤਹਿਸੀਲ ਦਫ਼ਤਰ ਜਗਰਾਉਂ ਦੀ ਬੱਤੀ ਹੋਈ ਗੁੱਲ

Ad Position 21
No active advertisement
ਅਜੀਤ ਡੈਸਕ 05-07-2026

ਜਗਰਾਉਂ, 4 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਥਾਪਿਤ ਕੀਤਾ ਗਿਆ ਤਹਿਸੀਲ ਦਫ਼ਤਰ ਸਥਿਤ ਸੇਵਾ ਕੇਂਦਰ ਖੁਦ ਹੀ ਪ੍ਰਸ਼ਾਸਨਿਕ ਅਣਗਹਿਲੀ ਦੀ ਮਿਸਾਲ ਬਣ ਗਿਆ। ਬਿਜਲੀ ਦਾ ਬਿੱਲ ਸਮੇਂ ਸਿਰ ਅਦਾ ਨਾ ਕੀਤੇ ਜਾਣ ਕਾਰਨ ਸੇਵਾ ਕੇਂਦਰ ਦੀ ਬੱਤੀ ਗੁੱਲ ਹੋ ਗਈ ਅਤੇ ਰੋਜ਼ਾਨਾ ਦਾ ਕੰਮਕਾਜ ਲਗਭਗ ਠੱਪ ਹੋ ਕੇ ਰਹਿ ਗਿਆ। ਬਿਜਲੀ ਸਪਲਾਈ ਬੰਦ ਹੋਣ ਕਾਰਨ ਕੰਪਿਊਟਰ ਆਧਾਰਿਤ ਸੇਵਾਵਾਂ ਪ੍ਰਭਾਵਿਤ ਹੋ ਗਈਆਂ। ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਪਣੇ ਅਹਿਮ ਸਰਕਾਰੀ ਕੰਮਾਂ ਲਈ ਆਏ ਲੋਕਾਂ ਨੂੰ ਘੰਟਿਆਂ ਉਡੀਕ ਕਰਨੀ ਪਈ। ਕਈ ਨਾਗਰਿਕ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜ ਗਏ। ਸੇਵਾ ਕੇਂਦਰ ਵਿੱਚ ਮੌਜੂਦ ਲੋਕਾਂ ਨੇ ਇਸ ਘਟਨਾ ਨੂੰ ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਨਤੀਜਾ ਦੱਸਦਿਆਂ ਸਖ਼ਤ ਨਾਰਾਜ਼ਗੀ ਪ੍ਰਗਟਾਈ। ਮੌਕੇ ‘ਤੇ ਮੌਜੂਦ ਨਾਗਰਿਕਾਂ ਦਾ ਕਹਿਣਾ ਸੀ ਕਿ ਸਰਕਾਰੀ ਲਾਪ੍ਰਵਾਹੀ ਦਾ ਖਮਿਆਜ਼ਾ ਹਮੇਸ਼ਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਸੇਵਾ ਕੇਂਦਰ ਦੇ ਇੰਚਾਰਜ ਮੌਕੇ ‘ਤੇ ਮੌਜੂਦ ਨਹੀਂ ਸਨ। ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਕੰਪਿਊਟਰ ਆਪਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਹੋਣ ਕਾਰਨ ਵਿਭਾਗ ਵੱਲੋਂ ਦਫ਼ਤਰ ਦਾ ਸਮਾਰਟ ਮੀਟਰ ਕੱਟ ਦਿੱਤਾ ਗਿਆ, ਜਿਸ ਕਰਕੇ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਘਟਨਾ ਨੇ ਪ੍ਰਸ਼ਾਸਨਿਕ ਜਵਾਬਦੇਹੀ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮੌਕੇ ਆਪਣੇ ਕੰਮ ਕਰਵਾਉਣ ਲਈ ਸਵੇਰ ਤੋਂ ਹੀ ਪੁੱਜੀਆਂ ਬੀਬੀਆਂ ਪ੍ਰਕਾਸ਼ ਕੌਰ ਨਾਨਕਸਰ, ਪਰਮਜੀਤ ਕੌਰ ਸੇਖੂਪੁਰਾ, ਜਗਜੀਤ ਕੌਰ ਨਾਨਕਸਰ, ਸਰਬਜੀਤ ਕੌਰ ਸ਼ੇਰਪੁਰਾ, ਪਰਮਿੰਦਰ ਕੌਰ ਵਿਰਕ, ਕਿਰਨਦੀਪ ਕੌਰ ਸ਼ੇਰਪੁਰਾ, ਕੁਲਵਿੰਦਰ ਕੌਰ ਕਾਉਂਕੇ ਅਤੇ ਬਿੰਦਰ ਸਿੰਘ ਕਾਉਂਕੇ ਤੇ ਗੁਰਦੇਵ ਸਿੰਘ ਕੋਠੇ ਰਾਹਲਾਂ ਨੇ ਕਿਹਾ ਕਿ ਅਸੀਂ ਸਵੇਰੇ 5-6 ਵਜੇ ਆਪਣਾ ਕੰਮ ਕਰਵਾਉਣ ਲਈ ਟੋਕਨ ਲੈਣ ਲਈ ਖੜ੍ਹੇ ਸੀ, ਪਰ ਜਦੋਂ ਸੇਵਾ ਕੇਂਦਰ ਦਾ ਸਟਾਫ਼ ਆਇਆ ਤਾਂ ਪਤਾ ਲੱਗਾ ਕਿ ਸੇਵਾ ਕੇਂਦਰ ਦੀ ਬਿਜਲੀ ਹੀ ਨਹੀਂ ਹੈ। ਇਸ ਕਰਕੇ ਘੰਟਿਆਂਬੱਧੀ ਖੱਜਲ ਖੁਆਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਪ੍ਰਬੰਧ ਵਿੱਚ ਅਜਿਹੀ ਲਾਪ੍ਰਵਾਹੀ ਕਬੂਲਯੋਗ ਨਹੀਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ ਯੂਥ ਕਾਂਗਰਸ ਲਈ ਪ੍ਰਧਾਨ ਚੁਣੇ ਜੋਧਾਂ ਦਾ ਪਮਾਲੀ ’ਚ ਸਨਮਾਨ ਅਗਲੀ ਖ਼ਬਰ ਨਾਜ਼ੀਆ ਇਲਾਹੀ ਖਾਨ ਦੀਆਂ ਵਿਵਾਦਿਤ ਟਿੱਪਣੀਆਂ ਖਿਲਾਫ਼ ਮੁਸਲਿਮ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
Ad Position 24