11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਹਲਕਾ ਦਾਖਾ ਯੂਥ ਕਾਂਗਰਸ ਲਈ ਪ੍ਰਧਾਨ ਚੁਣੇ ਜੋਧਾਂ ਦਾ ਪਮਾਲੀ ’ਚ ਸਨਮਾਨ

Ad Position 21
No active advertisement
ਅਜੀਤ ਡੈਸਕ 05-07-2026
ਮੁੱਲਾਂਪੁਰ-ਦਾਖਾ, 4 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਅਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਦੇ ਵੋਟ ਪ੍ਰਕਿਰਿਆ ਰਾਹੀਂ ਭਰਤੀ ਸਮੇਂ ਹਲਕਾ ਦਾਖਾ ’ਚ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਬੇਹੱਦ ਕਰੀਬੀ ਹਲਕਾ ਦਾਖਾ ਯੂਥ ਕਾਂਗਰਸ ਪ੍ਰਧਾਨ ਤਨਵੀਰ ਸਿੰਘ ਜੋਧਾਂ, ਬਲਾਕ ਮੁੱਲਾਂਪੁਰ ਲਈ ਯੂਥ ਪ੍ਰਧਾਨ ਗਗਨ ਬੱਦੋਵਾਲ, ਜ਼ਿਲ੍ਹਾ ਯੂਥ ਕਮੇਟੀ ਲਈ ਜਨ: ਸਕੱਤਰ ਪਰਵਿੰਦਰ ਸਿੰਘ ਧਾਲੀਵਾਲ ਦੀ ਨਿਯੁਕਤੀ ਬਾਅਦ ਮੁੱਲਾਂਪੁਰ ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ, ਐੱਸ.ਸੀ ਡਿਪਾਰਟਮੈਂਟ ਲੁਧਿਆਣਾ ਦਿਹਾਤੀ ਚੇਅਰਮੈਨ ਕੁਲਦੀਪ ਸਿੰਘ ਬੱਦੋਵਾਲ, ਹੋਰਨਾਂ ਵਲੋਂ ਯੂਥ ਪ੍ਰਧਾਨ ਤਨਵੀਰ ਸਿੰਘ ਜੋਧਾਂ, ਗਗਨ ਬੱਦੋਵਾਲ, ਪਰਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਹੁੰਦਿਆ ਤਨਵੀਰ ਸਿੰਘ ਜੋਧਾਂ ਕਿਹਾ ਕਿ ਹਲਕਾ ਦਾਖਾ ’ਚ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਦੀ ਅਗਵਾਈ ਹੇਠ ਹਲਕੇ ਦੀ ਸਮੁੱਚੀ ਯੂਥ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ, ਕਾਂਗਰਸ ਦੇ ਹਰ ਪ੍ਰੋਗਰਾਮ ਬੂਥ ਪੱਧਰ ਤੱਕ ਲਿਜਾਣ ਲਈ ਸਾਡੀ ਟੀਮ ਯਤਨਸ਼ੀਲ ਹੈ। ਯੂਥ ਕਾਂਗਰਸ ਹਲਕਾ ਦਾਖਾ ਲਈ ਦੂਸਰੀ ਵਾਰ ਪ੍ਰਧਾਨ ਚੁਣੇ ਗਏ ਤਨਵੀਰ ਸਿੰਘ ਨਾਲ ਨਾਲ ਪੰਜਾਬ ਕਾਂਗਰਸ ’ਚ ਉੱਭਰੇ ਮਤਭੇਦਾਂ ਨੂੰ ਲੈ ਕੇ ਸਵਾਲ ਦੇ ਜਵਾਬ ’ਚ ਜੋਧਾਂ ਕਿਹਾ ਕਿ ਅਜਿਹਾ ਕੁਝ ਨਹੀਂ ਪੰਜਾਬ ਕਾਂਗਰਸ ਵਿਚਾਲੇ ਪਹਿਲਾਂ ਅਤੇ ਹੁਣ ਵੀ ਇਕਜੁੱਟਤਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਐੱਸ.ਸੀ ਡਿਪਾਰਟਮੈਂਟ ਲੁਧਿਆਣਾ ਦਿਹਾਤੀ ਚੇਅਰਮੈਨ ਕੁਲਦੀਪ ਸਿੰਘ ਬੱਦੋਵਾਲ ਕਿਹਾ ਕਿ ਸੱਤ੍ਹਾਧਾਰੀ ਸਰਕਾਰ ਪੰਜਾਬ ’ਚ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਨਾਕਾਮ ਹੈ। ਸਮੇਂ ਲਖਵੀਰ ਸਿੰਘ ਪਮਾਲ, ਅਵਤਾਰ ਸਿੰਘ ਪਮਾਲੀ, ਅਮਨਜੋਤ ਸਿੰਘ, ਬਲਪ੍ਰੀਤ ਸਿੰਘ ਲਾਭ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ, ਲਵਪ੍ਰੀਤ ਸਿੰਘ, ਹਰਮਨ ਸਿੰਘ, ਸ਼ਰਨਜੀਤ ਸਿੰਘ, ਰਣਜੀਤ ਸਿੰਘ, ਚਮਕੌਰ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਅਮਨਜੀਤ ਸਿੰਘ, ਦਵਿੰਦਰ ਸਿੰਘ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਵੋਟਰ ਮੁੜ ਸਰਕਾਰ ਬਣਾਉਣ ਲਈ ਕਾਹਲ਼ੇ- ਵਿਧਾਇਕ ਹਾਕਮ ਸਿੰਘ ਅਗਲੀ ਖ਼ਬਰ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਸੇਵਾ ਕੇਂਦਰ ਤਹਿਸੀਲ ਦਫ਼ਤਰ ਜਗਰਾਉਂ ਦੀ ਬੱਤੀ ਹੋਈ ਗੁੱਲ
Ad Position 24