ਮਲੌਦ, 6 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਦੀ ਮੀਟਿੰਗ ਕਿਰਨਜੀਤ ਸਿੰਘ ਪੰਧੇਰ ਖੇੜੀ ਦੀ ਅਗਵਾਈ ਹੇਠ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਹੋਈ, ਜਿਸ ਵਿਚ ਬਲਾਕ ਦੀਆਂ ਇਕਾਈਆਂ ਨੇ ਸ਼ਮੂਲੀਅਤ ਕੀਤੀ। ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼, ਬਿਜਲੀ ਬਿੱਲ, ਬੀਜ ਬਿੱਲ ਵਾਪਸ ਕਰਵਾਉਣ ਲਈ, ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਵਧੀਆ ਕੀਮਤਾਂ ਵਾਪਸ ਕਰਵਾਉਣ,ਖਾਦਾਂ ਦੀ ਕਿੱਲਤ ਖ਼ਤਮ ਕਰਵਾਉਣ ਲਈ ਤੇ ਪੁਰਾਣੀ ਨਰੇਗਾ ਸਕੀਮ ਬਹਾਲ ਕਰਵਾਉਣ ਲਈ 10 ਜੁਲਾਈ ਨੂੰ ਚੰਡੀਗੜ੍ਹ ’ਚ ਹੋਣ ਵਾਲੇ ਰੋਸ ਪ੍ਰਦਰਸ਼ਨ ਸਬੰਧੀ ਡਿਊਟੀਆਂ ਲਗਾਈਆਂ ਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਪਹੁੰਚਣ ਲਈ ਆਖਿਆ। ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ ਤੇ ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ ਦੱਸਿਆ ਕਿ ਬਲਾਕ ਮਲੌਦ ਵਿਚੋਂ ਦਰਜਨਾਂ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਸੈਂਕੜੇ ਕਿਸਾਨ-ਮਜਦੂਰ ਤੇ ਔਰਤਾਂ ਚੰਡੀਗੜ੍ਹ ਵੱਲ ਕੂਚ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਸਿੰਘ, ਜਸਵੰਤ ਸਿੰਘ ਸਿਹੌੜਾ, ਧਰਮ ਸਿੰਘ ਮਾਲੋ ਦੌਦ, ਦਰਸ਼ਨ ਸਿੰਘ ਰੱਬੋਂ, ਮਾ: ਕੁਲਦੀਪ ਸਿੰਘ ਟਿੰਬਰਵਾਲ, ਹਰਪਾਲ ਸਿੰਘ ਜੀਰਖ, ਮਨੋਹਰ ਸਿੰਘ ਕੁਲਾਹੜ, ਭਜਨ ਸਿੰਘ, ਪ੍ਰਧਾਨ ਨਰਿੰਦਰ ਪਾਲ ਸਿੰਘ ਸਿਆੜ, ਰਾਜਪਾਲ ਸਿੰਘ ਦੁਧਾਲ, ਹਰਮਨ ਜੀਤ ਸਿੰਘ, ਸਵਰਨ ਸਿੰਘ, ਗੁਰਮੁੱਖ ਸਿੰਘ ਜੋਗੀਮਾਜਰਾ, ਨਾਜਰ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਸੇਖਾ ਆਦਿ ਹਾਜ਼ਰ ਸਨ।