06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਾਬਕਾ ਸਰਪੰਚ ਬਿੱਟੀ ਬੂਲ ਦੇ ਭਣੋਈਆ ਦੀ ਬੇਵਕਤੀ ਮੌਤ ‘ਤੇ ਦੁੱਖ ਸਾਂਝਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ

ਮਾਛੀਵਾੜਾ ਸਾਹਿਬ, 6 ਅਗਸਤ (ਰਾਜਦੀਪ ਸਿੰਘ ਅਲਬੇਲਾ)-ਅੱਜ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਵਿਸ਼ੇਸ਼ ਮੀਟਿੰਗ ਦੇਰ ਸ਼ਾਮ ਜਥੇਦਾਰ ਮਨਮੋਹਨ ਸਿੰਘ ਖੇੜਾ ਦੇ ਘਰ ਹੋਈ ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸੀਨੀਅਰ ਆਗੂ ਬਰਜਿੰਦਰ ਸਿੰਘ ਬੱਬਲੂ ਲੋਪੋਂ ਪੁੱਜੇ। ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਜਥੇਦਾਰ ਮਨਮੋਹਨ ਸਿੰਘ ਖੇੜਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਜਿਨ੍ਹਾਂ ਨੂੰ ਜਥੇਦਾਰ ਮਨਮੋਹਨ ਸਿੰਘ ਖੇੜਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 07-08-2026
ਮਾਛੀਵਾੜਾ ਸਾਹਿਬ, 6 ਅਗਸਤ (ਰਾਜਦੀਪ ਸਿੰਘ ਅਲਬੇਲਾ)-ਅੱਜ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਵਿਸ਼ੇਸ਼ ਮੀਟਿੰਗ ਦੇਰ ਸ਼ਾਮ ਜਥੇਦਾਰ ਮਨਮੋਹਨ ਸਿੰਘ ਖੇੜਾ ਦੇ ਘਰ ਹੋਈ ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸੀਨੀਅਰ ਆਗੂ ਬਰਜਿੰਦਰ ਸਿੰਘ ਬੱਬਲੂ ਲੋਪੋਂ ਪੁੱਜੇ। ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਜਥੇਦਾਰ ਮਨਮੋਹਨ ਸਿੰਘ ਖੇੜਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਜਿਨ੍ਹਾਂ ਨੂੰ ਜਥੇਦਾਰ ਮਨਮੋਹਨ ਸਿੰਘ ਖੇੜਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਰਾਜ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਚੀਮਾ, ਜੀਤ ਸਿੰਘ ਰਾਮਗੜ੍ਹ, ਭੁਪਿੰਦਰ ਸਿੰਘ ਹਿਯਾਤਪੁਰ, ਬਲਜੋਤ ਸਿੰਘ, ਗੁਰਦੀਪ ਸਿੰਘ ਲੁਬਾਣਗੜ੍ਹ, ਹਰਜੀਤ ਸਿੰਘ ਚੱਕਲ਼ੀ ਮੰਗਾ, ਨਿਰਮਲ ਸਿੰਘ ਬੈਰਸਾਲ, ਦਰਸ਼ਨ ਸਿੰਘ ਬੁੱਲੇਵਾਲ, ਅਭੀ ਬੈਨੀਪਾਲ, ਜਗਜੀਤ ਸਿੰਘ ਲੱਖੋਵਾਲ, ਰਣਜੋਧ ਸਿੰਘ ਮਾਛੀਵਾੜਾ, ਬਖ਼ਸ਼ੀਸ਼ ਸਿੰਘ ਲੁਬਾਣਗੜ੍ਹ, ਰਣਜੋਤ ਸਿੰਘ ਬੁਰਜ, ਹਰਦਿਲ ਸਿੰਘ ਮਾਂਗਟ, ਸੁਰੇਸ਼ਪਾਲ ਧਨੂੰਰ, ਜਥੇਦਾਰ ਰਣਵੀਰ ਸਿੰਘ, ਅਮਰਜੀਤ ਸਿੰਘ ਰੂੜੇਵਾਲ, ਜਸਵਿੰਦਰ ਸਿੰਘ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਬਲੂ ਲੋਪੋਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਵੱਡੇ ਪੱਧਰ ‘ਤੇ ਵਾਰਿਸ ਪੰਜਾਬ ਪਾਰਟੀ ਨਾਲ ਜੁੜ ਰਿਹਾ ਹੈ ਅਤੇ ਜਥੇਦਾਰ ਮਨਮੋਹਨ ਸਿੰਘ ਵਰਗੇ ਪੰਥਕ ਆਗੂ ਸਾਡੀ ਜ਼ਿਲ੍ਹੇ ਵਿਚ ਪਾਰਟੀ ਦੀ ਅਗਵਾਈ ਕਰਨਗੇ ਜੋ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇੜਾ ਪਰਿਵਾਰ ਸ਼ੁਰੂ ਤੋਂ ਹੀ ਸਿਆਸਤ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦੀਆਂ ਸੇਵਾਵਾਂ ਸਦਕਾ ਜ਼ਿਲ੍ਹਾ ਲੁਧਿਆਣਾ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਖੇੜਾ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਿਤਾਂ ਦੀ ਲੜਾਈ ਲੜ ਰਹੀ ਹੈ ਅਤੇ ਇਸ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਘਰ ਨਤਮਸਤਕ ਹੋਣ ਜਾ ਰਹੀ ਮਹਿਲਾ ਤੋਂ ਝਪਟਮਾਰਾਂ ਨੇ ਸੋਨੇ ਦੀ ਚੇਨ ਝਪਟੀ ਚੋਰੀ ਦਾ ਸਮਾਨ ਖ਼ਰੀਦਣ ਵਾਲੇ ਸੁਨਿਆਰੇ ’... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੂਥ ਪੱਧਰ ਤੱਕ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ-ਜ਼ਿਲ੍ਹਾ ਪ੍ਰਧਾਨ ਡੱਲਾ
Ad Position 24
No active advertisement