05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਾਜ਼ਾਰ ’ਚ 2 ਧਿਰਾਂ ’ਚ ਹੋਈ ਖ਼ੂਨੀ ਝੜਪ ਦੌਰਾਨ 5 ਜ਼ਖ਼ਮੀ

ਮਾਛੀਵਾੜਾ ਸਾਹਿਬ, 5 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਦੇ ਚਰਨ ਕੰਵਲ ਚੌਂਕ ਨੇੜੇ ਬਾਜ਼ਾਰ ਵਿਚ 2 ਧਿਰਾਂ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਖ਼ੂਨੀ ਜੰਗ ਹੋਈ, ਜਿਸ ਵਿਚ 5 ਨੌਜਵਾਨ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਇਕ ਧਿਰ ਨਾਲ ਸਬੰਧਿਤ ਪਰਗਟ ਸਿੰਘ ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਸਰਾਫ਼ ਦੀ ਦੁਕਾਨ ’ਤੇ ਕੰਮ ਕਰਦੇ ਦੂਜੀ ਧਿਰ ਦੇ ਨੌਜਵਾਨ ਵਿਸ਼ਾਲ ਨਾਲ ਕੋਈ ਗੱਲਬਾਤ ਕਰਨ ਲਈ ਗਏ ਸਨ ਜਿੱਥੇ ਉਸ ਨੇ ਪਰਿਵਾਰ ਬਾਰੇ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 06-11-2026
ਮਾਛੀਵਾੜਾ ਸਾਹਿਬ, 5 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਦੇ ਚਰਨ ਕੰਵਲ ਚੌਂਕ ਨੇੜੇ ਬਾਜ਼ਾਰ ਵਿਚ 2 ਧਿਰਾਂ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਖ਼ੂਨੀ ਜੰਗ ਹੋਈ, ਜਿਸ ਵਿਚ 5 ਨੌਜਵਾਨ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਇਕ ਧਿਰ ਨਾਲ ਸਬੰਧਿਤ ਪਰਗਟ ਸਿੰਘ ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਸਰਾਫ਼ ਦੀ ਦੁਕਾਨ ’ਤੇ ਕੰਮ ਕਰਦੇ ਦੂਜੀ ਧਿਰ ਦੇ ਨੌਜਵਾਨ ਵਿਸ਼ਾਲ ਨਾਲ ਕੋਈ ਗੱਲਬਾਤ ਕਰਨ ਲਈ ਗਏ ਸਨ ਜਿੱਥੇ ਉਸ ਨੇ ਪਰਿਵਾਰ ਬਾਰੇ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ। ਦੁਕਾਨ ਦੇ ਬਾਹਰ ਉਸ ਨੇ ਸਾਡੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਇਸ ਲੜਾਈ ਵਿਚ ਉਹ ਦੋਵੇਂ ਜ਼ਖ਼ਮੀ ਹੋ ਗਏ। ਦੂਸਰੇ ਪਾਸੇ ਦੂਜੀ ਧਿਰ ਨਾਲ ਸਬੰਧਿਤ ਵਿਸ਼ਾਲ, ਸਨੀ ਤੇ ਪਿੰਦੂ ਨੇ ਦੱਸਿਆ ਕਿ ਪਰਗਟ ਸਿੰਘ ਤੇ ਗੁਰਜੰਟ ਸਿੰਘ ਨੇ ਵਿਸ਼ਾਲ ਨਾਲ ਦੁਕਾਨ ’ਤੇ ਆ ਕੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਰਜੰਟ ਸਿੰਘ ਤੇ ਪਰਗਟ ਸਿੰਘ ਨੇ ਕਿਰਪਾਨ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਤਿੰਨੋ ਜ਼ਖ਼ਮੀ ਹੋ ਗਏ। ਬਾਜ਼ਾਰ ਵਿਚ ਹੋਈ ਇਸ ਖ਼ੂਨੀ ਜੰਗ ਦੌਰਾਨ ਸਾਰੇ ਪਾਸੇ ਲਹੂ ਡੁੱਲ੍ਹਿਆ ਹੋਇਆ ਸੀ ਤੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਛਾਇਆ ਹੋਇਆ ਸੀ। ਤਿਉਹਾਰਾਂ ਕਾਰਨ ਬਾਜ਼ਾਰ ਵਿਚ ਕਾਫ਼ੀ ਰੌਣਕ ਸੀ, ਪਰ ਇਸ ਖ਼ੂਨੀ ਜੰਗ ਤੋਂ ਬਾਅਦ ਉੱਥੇ ਆਵਾਜਾਈ ਘਟ ਗਈ। ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਦੋਵੇਂ ਧਿਰਾਂ ਦੇ 4 ਵਿਅਕਤੀ ਹਸਪਤਾਲ ਵਿਚ ਇਲਾਜ ਅਧੀਨ ਹਨ ਜਿਨ੍ਹਾਂ ’ਚੋਂ ਇਕ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਰੈਫ਼ਰ ਕਰ ਦਿੱਤਾ ਹੈ। ਪੁਲਿਸ ਅਨੁਸਾਰ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰਾਜ ਮੋਟੋ ਸਟਾਰ ਦੇ ਨਵੇਂ ਸ਼ੋਅਰੂਮ ਦਾ ਉਦਘਾਟਨ, ਕੈਬਨਿਟ ਮੰਤਰੀ ਸੌਂਦ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ
Ad Position 24