ਰਾਜ ਮੋਟੋ ਸਟਾਰ ਦੇ ਨਵੇਂ ਸ਼ੋਅਰੂਮ ਦਾ ਉਦਘਾਟਨ, ਕੈਬਨਿਟ ਮੰਤਰੀ ਸੌਂਦ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਰਾਜ ਮੋਟੋ ਸਟਾਰ ਵਲੋਂ ਪਟਿਆਲਾ ਵਿਚ ਬਰਾਂਚ ਵਜੋਂ ਤ੍ਰਿਪੜੀ ਚੌਕ ਦੇ ਨਜ਼ਦੀਕ ਨਵਾਂ ਸ਼ਾਨਦਾਰ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਸ ਨਵੇਂ ਸ਼ੋਅਰੂਮ ਦਾ ਉਦਘਾਟਨ ਧਾਰਮਿਕ ਰਸਮਾਂ ਅਤੇ ਗੁਰੂ ਸਾਹਿਬ ਦਾ ਓਟ-ਆਸਰਾ ਲੈਂਦਿਆਂ ਕੀਤਾ ਗਿਆ।
ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਰਾਜ ਮੋਟੋ ਸਟਾਰ ਵਲੋਂ ਪਟਿਆਲਾ ਵਿਚ ਬਰਾਂਚ ਵਜੋਂ ਤ੍ਰਿਪੜੀ ਚੌਕ ਦੇ ਨਜ਼ਦੀਕ ਨਵਾਂ ਸ਼ਾਨਦਾਰ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਸ ਨਵੇਂ ਸ਼ੋਅਰੂਮ ਦਾ ਉਦਘਾਟਨ ਧਾਰਮਿਕ ਰਸਮਾਂ ਅਤੇ ਗੁਰੂ ਸਾਹਿਬ ਦਾ ਓਟ-ਆਸਰਾ ਲੈਂਦਿਆਂ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਪਟਿਆਲਾ ਦੇ ਪ੍ਰਸ਼ਾਸ਼ਨਿਕ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਮੋਟੋ ਸਟਾਰ ਦੇ ਮਾਲਕ ਹਰਜਿੰਦਰ ਸਿੰਘ ਰੂਪਰਾਏ ਪੁੱਤਰ ਪੁਸ਼ਕਰਰਾਜ ਸਿੰਘ ਰੂਪਰਾਏ ਨੇ ਦੱਸਿਆ ਕਿ ਨਵੇਂ ਸ਼ੋਅਰੂਮ ਦੇ ਸ਼ੁਭ ਆਰੰਭ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਉਪਰੰਤ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਅਤੇ ਕਥਾ-ਵਿਖਿਆਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਸਰਬੱਤ ਦੇ ਭਲੇ ਤੇ ਕਾਰੋਬਾਰ ਦੀ ਤਰੱਕੀ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸ਼ੋਅਰੂਮ ਦੇ ਸੰਚਾਲਕਾਂ ਨੂੰ ਨਵੇਂ ਕਾਰੋਬਾਰ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਮਾਗਮ ਵਿਚ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਪੀ. ਏ. ਮਹੇਸ਼ ਕੁਮਾਰ, ਧਰਮਿੰਦਰ ਸਿੰਘ ਰੂਪਰਾਏ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਪਰਿਵਾਰ ਨੂੰ ਵਧਾਈ ਦਿੱਤੀ। ਹਰਜਿੰਦਰ ਸਿੰਘ ਰੂਪਰਾਏ ਨੇ ਦੱਸਿਆ ਕਿ ਰਾਜ ਮੋਟੋ ਸਟਾਰ ਦੇ ਪਟਿਆਲਾ ਅਤੇ ਖੰਨਾ ਸਥਿਤ ਸ਼ੋਅਰੂਮਾਂ ਵਿੱਚ ਜਾਵਾ, ਜੈਦੀ ਤੇ ਬੀ. ਐੱਸ. ਏ. ਕੰਪਨੀਆਂ ਦੇ ਵੱਖ-ਵੱਖ ਮਾਡਲਾਂ ਦੇ ਮੋਟਰਸਾਈਕਲ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਟਰਸਾਈਕਲਾਂ ਵਿਚ ਆਧੁਨਿਕ ਡਿਜ਼ਾਈਨ, ਸ਼ਾਨਦਾਰ ਲੁੱਕ ਅਤੇ ਨਵੀਂ ਤਕਨੀਕ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਗਾਹਕ ਆਪਣੀ ਪਸੰਦ ਤੇ ਲੋੜ ਅਨੁਸਾਰ ਵੱਖ-ਵੱਖ ਮਾਡਲਾਂ ਦੀ ਚੋਣ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੰਪਨੀ ਵੱਲੋਂ ਗਾਹਕਾਂ ਲਈ ਵਿਸ਼ੇਸ਼ ਤਿਉਹਾਰੀ ਆਫ਼ਰ ਵੀ ਪੇਸ਼ ਕੀਤੇ ਗਏ ਹਨ, ਜਿਸ ਦਾ ਲਾਭ ਲੈ ਕੇ ਗਾਹਕ ਆਪਣੀ ਪਸੰਦ ਦਾ ਮੋਟਰਸਾਈਕਲ ਖਰੀਦ ਸਕਦੇ ਹਨ। ਉਨ੍ਹਾਂ ਗਾਹਕਾਂ ਨੂੰ ਨਵੇਂ ਸ਼ੋਅਰੂਮ ਵਿਚ ਪਹੁੰਚ ਕੇ ਉਪਲਬਧ ਮਾਡਲਾਂ ਤੇ ਆਫ਼ਰਾਂ ਦੀ ਜਾਣਕਾਰੀ ਲੈਣ ਦਾ ਸੱਦਾ ਦਿੱਤਾ। 05 ਖੰਨਾ04