ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ ਵਿਖੇ ਅਧਿਆਪਕ ਸਨਮਾਨ ਸਮਾਰੋਹ
ਰਾੜਾ ਸਾਹਿਬ, 6 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਰਾੜਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਅਮਰ ਸਿੰਘ ਵਲੋਂ ਸਕੂਲ ਵਿੱਚ ਨਵੇਂ ਸਥਾਪਿਤ ਇੰਟਰਐਕਟਿਵ ਪੈਨਲਾਂ ਅਤੇ ਸਕੂਲ ਕੈਂਟੀਨ ਦਾ ਉਦਘਾਟਨ ਕੀਤਾ। ਇਹ ਸਕੂਲ ਵਲੋਂ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਰਾੜਾ ਸਾਹਿਬ, 6 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਰਾੜਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਅਮਰ ਸਿੰਘ ਵਲੋਂ ਸਕੂਲ ਵਿੱਚ ਨਵੇਂ ਸਥਾਪਿਤ ਇੰਟਰਐਕਟਿਵ ਪੈਨਲਾਂ ਅਤੇ ਸਕੂਲ ਕੈਂਟੀਨ ਦਾ ਉਦਘਾਟਨ ਕੀਤਾ। ਇਹ ਸਕੂਲ ਵਲੋਂ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ। ਸਮਾਗਮ ਵਿਚ ਸੰਤ ਅਮਰ ਸਿੰਘ ਦੀ ਪਾਵਨ ਹਾਜ਼ਰੀ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਮੈਂਬਰ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਦੀ ਸੋਭਾ ਵਧਾਈ। ਇਸ ਮੌਕੇ ’ਤੇ ਅਕਾਦਮਿਕ ਸੈਸ਼ਨ 2025-26 ਦੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਸ਼ਾਨਦਾਰ ਨਤੀਜੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁੱਝ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੰਤ ਅਮਰ ਸਿੰਘ ਨੇ ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਅਤੇ ਆਪਣੇ-ਆਪਣੇ ਵਿਸ਼ਿਆਂ ਵਿੱਚ ਸਭ ਤੋਂ ਉੱਚਾ ਪਰਫਾਰਮੈਂਸ ਇੰਡੈਕਸ (ਪੀ. ਆਈ.) ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਜਿਸ ਵਿਚ ਜਸਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਥਾਂਦੀ ਨੂੰ ਜਮਾਤ ਬਾਰ੍ਹਵੀਂ ਪੰਜਾਬੀ ਵਿੱਚ ਸਭ ਤੋਂ ਉੱਚਾ ਪਰਫਾਰਮੈਂਸ ਇੰਡੈਕਸ ਪ੍ਰਾਪਤ ਕਰਨ ਲਈ, ਅੰਮ੍ਰਿਤਪਾਲ ਕੌਰ ਨੂੰ ਜਮਾਤ ਬਾਰ੍ਹਵੀਂ ਅੰਗਰੇਜ਼ੀ ਵਿੱਚ ਅਤੇ ਸ਼ਮਿੰਦਰ ਕੌਰ ਅਤੇ ਕਮਲਜੀਤ ਕੌਰ ਨੂੰ ਜਮਾਤ ਦਸਵੀਂ ਪੰਜਾਬੀ ਵਿਚ ਸ਼ਾਨਦਾਰ ਨਤੀਜੇ ਦੇਣ ਲਈ ਸਨਮਾਨਿਤ ਕੀਤਾ ਗਿਆ। ਖੇਡ ਅਧਿਆਪਕ ਚਮਕੌਰ ਸਿੰਘ ਨੂੰ ਖੇਡਾਂ ਦੇ ਖੇਤਰ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਅਤੇ ਸਕੂਲ ਦੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਬਾਗਬਾਨੀ ਵਿਭਾਗ ਦੇ ਮੁਖੀ ਪਰਮਜੀਤ ਸਿੰਘ ਨੂੰ ਸਕੂਲ ਨੂੰ ਹਰਿਆ-ਭਰਿਆ ਅਤੇ ਵਾਤਾਵਰਣ-ਅਨੁਕੂਲ ਰੱਖਣ ਲਈ ਉਨ੍ਹਾਂ ਦੀ ਸਮਰਪਿਤ ਸੇਵਾ ਦੇ ਮੱਦੇਨਜ਼ਰ ਸਨਮਾਨਿਤ ਕੀਤਾ ਗਿਆ। ਸਮੁੱਚੇ ਸਕੂਲ ਪਰਿਵਾਰ ਵਲੋਂ ਗੁਰਨਾਮ ਕੌਰ ਗਰੇਵਾਲ ਅਤੇ ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਨੇ ਸੰਤ ਅਮਰ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਨ੍ਹਾਂ ਦੀ ਪਾਵਨ ਹਾਜ਼ਰੀ, ਦੂਰਅੰਦੇਸ਼ੀ ਭਰੀ ਅਗਵਾਈ ਅਤੇ ਸੰਸਥਾ ਦੇ ਨਿਰੰਤਰ ਵਿਕਾਸ ਲਈ ਮਿਲ ਰਹੇ ਅਟੱਲ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।