ਪਾਇਲ, 13 ਜੁਲਾਈ (ਨਿਜ਼ਾਮਪੁਰ-ਰਜਿੰਦਰ ਸਿੰਘ)-ਪੰਜਾਬ ਦੀ ਧਰਤੀ ਦੇ ਲੋਕ ਹਮੇਸ਼ਾ ਸੱਚ ਤੇ ਇਨਸਾਫ਼ ਨਾਲ ਖੜੇ ਹਨ। ਸਾਡਾ ਇਤਿਹਾਸ ਹੈ ਕਿ ਅਸੀਂ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਅਤੇ ਹਰ ਸਮੇਂ ਆਪਣੇ ਹੱਕਾਂ ਦੀ ਲੜਾਈ ਲੜੀ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਾਇਲ ਵਿਖੇ ਰੱਖੀ ਗਈ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹਨਾਂ ਸਰਕਾਰਾਂ ਦੀ ਵਾਗਡੋਰ ਦਿੱਲੀ ਵਿੱਚ ਬੈਠੇ ਹਾਕਮਾਂ ਦੇ ਹੱਥ ਵਿੱਚ ਸੀ ਜੋ ਕੁੱਝ ਪਹਿਲੀਆਂ ਸਰਕਾਰਾਂ ਕਰਦੀਆਂ ਸਨ ਉਹੀ ਰਵਈਆ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅਪਣਾਇਆ ਗਿਆ ਹੈ। ਇਹਨਾਂ ਦਾ ਵੀ ਹਰ ਹੁਕਮ ਦਿੱਲੀ ਤੋਂ ਪਾਸ ਹੋ ਕੇ ਆਉਂਦਾ ਹੈ ਇਹੋ ਜਿਹੇ ਸਮੇਂ ਲੋੜ ਹੈ ਕਿ ਪੰਜਾਬ ਦੇ ਵਿੱਚ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਕਾਇਮ ਕੀਤੀ ਜਾਵੇ। ਇਸ ਲਈ ਸਾਡਾ ਮੁੱਖ ਮੰਤਰੀ ਅੰਮ੍ਰਿਤਪਾਲ ਸਿੰਘ ਹੋਵੇਗਾ 2027 ਦੇ ਵਿੱਚ ਪੰਜਾਬ ਦੇ ਲੋਕ ਨਵਾਂ ਇਤਿਹਾਸ ਸਿਰਜਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਮੁੱਖ ਪਾਇਲ ਵਿਖੇ ਰੱਖੀ ਗਈ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸੱਚ ਆਖ਼ਰ ਸੱਚ ਹੁੰਦਾ ਹੈ ਉਸ ਨੂੰ ਛਪਾਉਣ ਦੇ ਲਈ ਜਿੰਨਾ ਮਰਜ਼ੀ ਝੂਠ ਬੋਲਿਆ ਜਾਵੇ ਪਰ ਇੱਕ ਦਿਨ ਸੱਚ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ। ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਸਤਲੁਜ ਫ਼ਿਲਮ ਨੇ ਕਾਂਗਰਸ ਸਰਕਾਰ ਦੇ ਜ਼ੁਲਮ ਅਤੇ ਬਾਦਲ ਦੇ ਕੀਤੇ ਹੋਏ ਵਿਸ਼ਵਾਸ ਘਾਤ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਜਸਵੰਤ ਸਿੰਘ ਖਾਲੜਾ ਦੇ ਸੱਚ ਨੂੰ ਦਬਾਉਣ ਲਈ ਘਿਓ ਖਿਚੜੀ ਹਨ। ਜੇਕਰ ਜਸਵੰਤ ਸਿੰਘ ਖਾਲੜਾ ਨੂੰ ਕਾਂਗਰਸ ਸਰਕਾਰ ਵੇਲੇ ਘਰੋਂ ਚੱਕ ਕੇ ਅਗਵਾਹ ਕਰਕੇ ਕਤਲ ਕੀਤਾ ਗਿਆ ਤਾਂ ਬਾਦਲ ਦਲ ਵੱਲੋਂ ਵੀ ਸਰਕਾਰ ਆਉਣ ਤੇ ਉਨ੍ਹਾਂ ਦੋਸ਼ੀਆਂ ਦੀ ਮਦਦ ਕੀਤੀ ਗਈ। ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਓਪਨ ਜੇਲ੍ਹਾਂ ਵਿੱਚ ਰੱਖ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਕਤਲ ਦੇ ਮੁੱਖ ਦੋਸ਼ੀ ਡੀ. ਐਸ. ਪੀ ਜਸਪਾਲ ਸਿੰਘ ਨੂੰ ਸ਼ਰੇਆਮ ਜੇਲ੍ਹ ਤੋਂ ਬਾਹਰ ਰੱਖਿਆ ਗਿਆ ਅਤੇ 2022 ਅਤੇ 2023 ਵਿੱਚ ਦੋਸ਼ੀ ਡੀ ਐਸ. ਪੀ. ਜਸਪਾਲ ਸਿੰਘ ਦੀ ਰਿਹਾਈ ਲਈ ਲਿਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪਾਇਲ ਇਸ ਕਾਲੇ ਦੌਰ ਦੀ ਸਚਾਈ ਦਾ ਗਵਾਹ ਹੈ ਕਿਉਂਕਿ ਉਸ ਸਮੇਂ ਦਾ ਮੁੱਖ ਮੰਤਰੀ ਬੇਅੰਤ ਸਿੰਘ, ਡੀ. ਜੀ. ਪੀ ਪੰਜਾਬ ਕੇ ਪੀ. ਐਸ. ਗਿੱਲ ਨੂੰ ਸਿੱਖ ਨੌਜਵਾਨਾਂ ਦੇ ਕਤਲ ਦੇ ਹੁਕਮ ਚਾੜ੍ਹਦਾ ਰਿਹਾ। ਇਸ ਕਰਕੇ ਇਸ ਫ਼ਿਲਮ ਦੀ ਸਭ ਤੋਂ ਜ਼ਿਆਦਾ ਤਕਲੀਫ਼ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਹੋ ਰਹੀ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਦਾ ਨਾਂ ਪੰਜਾਬ ਵਿੱਚ ਜ਼ੁਲਮ ਕਰਨ ਵਾਲਿਆਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਆਉਣ ਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਦਫ਼ਤਰ ਸਕੱਤਰ, ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਕੈਪਟਨ ਗੁਰਦੀਪ ਸਿੰਘ ਲਸਾੜਾ, ਹਰਬੰਤ ਸਿੰਘ ਗਿੱਲ, ਮੋਹਣ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਸਵਰਨਜੀਤ ਸਿੰਘ ਜੱਗੀ ਸਿਰਥਲਾ, ਬੁੱਧ ਸਿੰਘ ਮਦਨੀਪੁਰ, ਬਲਤੇਜ ਸਿੰਘ ਮਾਂਗੇਵਾਲ, ਯੂਥ ਪ੍ਰਧਾਨ ਵਰਿੰਦਰਜੀਤ ਸਿੰਘ ਬੇਰ ਕਲਾਂ, ਅਵਤਾਰ ਸਿੰਘ ਜੌਹਲ ਬਾਬਰਪੁਰ, ਕਰਨੈਲ ਸਿੰਘ ਬਰਮਾਲੀਪੁਰ , ਗਿਆਨ ਸਿੰਘ ਰੱਬੋ, ਪ੍ਰਗਟ ਸਿੰਘ ਰੱਬੋਂ, ਗੁਰਪ੍ਰੀਤ ਸਿੰਘ ਰਾਜਗੜ੍ਹ, ਮੋਹਣ ਸਿੰਘ ਦੋਰਾਹਾ, ਦਰਸ਼ਨ ਸਿੰਘ ਪਾਇਲ,ਪ੍ਰਭਜੋਤ ਸਿੰਘ ਸੋਢੀ, ਅਮਰੀਕ ਸਿੰਘ ਗੋਸਲਾ, ਬੁੱਧ ਸਿੰਘ ਬਦਨੀਪੁਰ, ਨਾਜਰ ਸਿੰਘ ਢਿੱਲੋ, ਜੋਗਾ ਸਿੰਘ ਪਾਇਲ, ਗੁਰਿੰਦਰ ਸਿੰਘ ਰਾਣੋ, ਸੰਦੀਪ ਸਿੰਘ ਘੁਡਾਣੀ, ਜਗਦੀਪ ਸਿੰਘ ਲੰਬੜਦਾਰ ਕਟਾਰੀ, ਮੰਗਲ ਸਿੰਘ ਭੱਠਲ, ਗੁਰਪ੍ਰੀਤ ਸਿੰਘ ਬੁਆਣੀ, ਜਸਵੀਰ ਸਿੰਘ ਜੈਪੁਰਾ, ਗੁਰਬਚਨ ਸਿੰਘ ਦੋਰਾਹਾ, ਗੁਰਚਰਨ ਸਿੰਘ ਗਿੱਦੜੀ, ਵਰਿੰਦਰ ਸਿੰਘ ਕਾਲੀ ਸਿਆੜ, ਅਮਨ ਰਾਮਪੁਰ, ਗੁਰਮੀਤ ਸਿੰਘ ਕਿਸ਼ਨਪੁਰ, ਹਰਦੀਪ ਸਿੰਘ ਦੌਦ, ਰੂਪ ਸਿੰਘ ਦੌਦ, ਮਨਿੰਦਰਜੀਤ ਸਿੰਘ ਜੋਗੀ ਮਾਜਰਾ, ਗੁਰਜੋਤ ਸਿੰਘ ਝੱਮਟ ਹਾਜ਼ਰ ਸਨ।
2027 ਦੇ ਵਿੱਚ ਪੰਜਾਬ ਦੇ ਲੋਕ ਨਵਾਂ ਇਤਿਹਾਸ ਸਿਰਜਣਗੇ- ਰੁਪਾਲੋਂ
ਅਜੀਤ ਡੈਸਕ
14-07-2026