ਸਮਰਾਲਾ, 13 ਜੁਲਾਈ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਰੋਪੜ ਦੀ ਮੀਟਿੰਗ ਸਰਕਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਸੰਘਰਸ਼ ਪ੍ਰੋਗਰਾਮਾਂ ਦਾ ਰੀਵਿਊ ਕੀਤਾ ਗਿਆ ਅਤੇ ਸੰਘਰਸ਼ਾਂ ਵਿਚ ਸ਼ਮੂਲੀਅਤ ਸਬੰਧੀ ਤਸੱਲੀ ਪ੍ਰਗਟ ਕੀਤੀ। 17 ਜੁਲਾਈ ਦੀ ਮਹਾਂ ਰੈਲੀ ਦੀ ਮਿਤੀ ਬਦਲਣ ਦੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਗਈ। ਫਿਰ ਵੀ ਫ਼ੈਸਲਾ ਕੀਤਾ ਗਿਆ ਕਿ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਸਰਕਲ ਰੋਪੜ ਦੇ ਪੈਨਸ਼ਨਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸੇ ਤਰ੍ਹਾਂ 29 ਜੁਲਾਈ 2026 ਦੀ ਪੰਜਾਬ ਪੈਨਸ਼ਨ ਜੁਆਇੰਟ ਫ਼ਰੰਟ ਦੀ ਸੰਗਰੂਰ ਰੈਲੀ ਵਿਚ ਵੀ ਭਰਪੂਰ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਸਰਕਲ ਆਗੂਆਂ ਸਕੱਤਰ ਭਰਪੂਰ ਸਿੰਘ, ਆਡੀਟਰ ਹਿੰਮਤ ਸਿੰਘ, ਪੈ੍ਰੱਸ ਸਕੱਤਰ ਭੁਪਿੰਦਰ ਸਿੰਘ, ਖ਼ਜ਼ਾਨਚੀ ਰਾਮ ਕਿਸ਼ਨ, ਜਥੇਬੰਦਕ ਕਰਮ ਚੰਦ, ਮੰਡਲ ਪ੍ਰਧਾਨ ਰੋਪੜ ਹਰਜਿੰਦਰ ਸਿੰਘ, ਮੰਡਲ ਖ਼ਜ਼ਾਨਚੀ ਰੋਪੜ ਅਜੈਬ ਸਿੰਘ, ਮੰਡਲ ਸਕੱਤਰ ਮੋਰਿੰਡਾ ਜਗਦੀਸ਼ ਕੁਮਾਰ, ਮੰਡਲ ਖ਼ਜ਼ਾਨਚੀ ਮੋਰਿੰਡਾ ਭਾਗ ਸਿੰਘ, ਮੰਡਲ ਪ੍ਰਧਾਨ ਅਨੰਦਪੁਰ ਸਾਹਿਬ ਭਾਗ ਸਿੰਘ, ਮੰਡਲ ਖ਼ਜ਼ਾਨਚੀ ਅਨੰਦਪੁਰ ਸਾਹਿਬ ਜੰਗੀਰ ਸਿੰਘ ਅਤੇ ਰੋਪੜ ਡਵੀਜ਼ਨ ਦੇ ਸਾਥੀ ਸ਼ਾਮਲ ਹੋਏ। ਅਖੀਰ ਵਿਚ ਸਰਕਲ ਪ੍ਰਧਾਨ ਨੇ ਸਾਥੀਆਂ ਨੂੰ ਸੰਘਰਸ਼ਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਸਰਕਲ ਵਰਕਿੰਗ ਕਮੇਟੀ ਨੇ ਪੈਨਸ਼ਨਰਾਂ ਦੇ ਮਸਲਿਆਂ ਬਾਰੇ ਉਪ ਚੀਫ਼ ਇੰਜੀਨੀਅਰ ਸਰਕਲ ਰੋਪੜ ਨਾਲ ਮੁਲਾਕਾਤ ਵੀ ਕੀਤੀ।
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਦੀ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਸੰਬੰਧੀ ਮੀਟਿੰਗ
ਅਜੀਤ ਡੈਸਕ
14-07-2026