ਹੰਬੜਾਂ, 17 ਜੁਲਾਈ (ਮੇਜਰ ਹੰਬੜਾਂ)-ਫੌਜ ਵਿੱਚ ਨੌਕਰੀ ਕਰਦਿਆਂ ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਸੈਨਿਕ ਅਧਿਕਾਰੀ ਸਾਬਕਾ ਸਰਪੰਚ ਮੋਹਣ ਸਿੰਘ ਘਮਣੇਵਾਲ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਪਿੰਡ ਘਮਣੇਵਾਲ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਸ਼ਰਧਾਂਜਲੀ ਸਮਾਰੋਹ ਸਮੇਂ ਕਾਂਗਰਸ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਸਾਬਕਾ ਸੈਨਿਕ ਅਧਿਕਾਰੀ ਸਵ.ਮੋਹਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਬਹੁਤ ਸਾਰੇ ਮਾਣ ਸਨਮਾਨ ਪ੍ਰਾਪਤ ਕੀਤੇ ਉੱਥੇ ਪਿੰਡ ਦੇ ਸਰਪੰਚ ਹੁੰਦਿਆਂ ਨਗਰ ਦੇ ਵਿਕਾਸ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ, ਜਿਸ ਲਈ ਹਮੇਸ਼ਾਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਕਾਂਗਰਸ ਦੇ ਐੱਸ.ਸੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਸੰਮਤੀ ਮੈਂਬਰ ਲਖਵਿੰਦਰ ਸਿੰਘ ਘਮਣੇਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਐੱਸ.ਡੀ.ਓ ਬਲਜੀਤ ਸਿੰਘ ਘਮਣੇਵਾਲ ਨੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਸਰਕਾਰੀ ਕਰਮਚਾਰੀ ਤੇ ਫੌਜ ਦੇ ਆਲਾ ਅਫਸਰਾਂ ਸਮੇਤ ਥਾਣੇਦਾਰ ਦਵਿੰਦਰ ਸਿੰਘ ਲਾਪਰਾਂ, ਕੈਪਟਨ ਅਮਰਜੀਤ ਸਿੰਘ, ਕੈਪਟਨ ਬਲਜੀਤ ਸਿੰਘ, ‘ਆਪ’ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ, ਇੰਜ: ਕਮਲਜੀਤ ਸਿੰਘ ਘਮਣੇਵਾਲ, ਹਰਬੀਰ ਸਿੰਘ, ਸਾਬਕਾ ਸਰਪੰਚ ਮੇਵਾ ਸਿੰਘ, ਸਾਬਕਾ ਸਰਪੰਚ ਅਲਬੇਲ ਸਿੰਘ, ਪਾਲ ਸਿੰਘ, ਮੈਂਬਰ ਬਚਨ ਸਿੰਘ, ਕਿਸਾਨ ਆਗੂ ਦੀਦਾਰ ਸਿੰਘ ਘਮਣੇਵਾਲ, ਵੈਦ ਜਗਦੇਵ ਸਿੰਘ ਕੈਂਥ, ਜੇ.ਈ. ਚਰਨਜੀਤ ਸਿੰਘ ਘਮਣੇਵਾਲ, ਅਮਰਜੀਤ ਸਿੰਘ ਧਾਲੀਵਾਲ ਆਸਟ੍ਰੇਲੀਆ ਸਮੇਤ ਹੋਰ ਇਲਾਕੇ ਦੇ ਸਰਪੰਚ ਪੰਚ ਮੌਜੂਦ ਸਨ।