10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਿੰਡ ਬਰਸਾਲ ਵਿਖ਼ੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 18-07-2026
ਚੌਂਕੀਮਾਨ, 17 ਜੁਲਾਈ (ਤੇਜਿੰਦਰ ਸਿੰਘ ਚੱਢਾ) ਸਿਹਤ ਵਿਭਾਗ ਪੰਜਾਬ ਅਤੇ ਸਿਵਿਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਿੰਦਰ ਸਿੰਘ ਸੂਦ ਸੀ.ਐੱਚ.ਸੀ ਸਿੱਧਵਾਂ ਬੇਟ ਦੀ ਰਹਿਨੁਮਾਈ ਹੇਠ ਕਮਿਊਨਿਟੀ ਸੈਂਟਰ ਪਿੰਡ ਬਰਸਾਲ ਵਿਖ਼ੇ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਡਾਕਟਰ ਨਵੀਨ ਸੈਮੂਅਲ ਅੱਖਾਂ ਦੇ ਮਾਹਿਰ, ਅਤੇ ਡਾਕਟਰ ਹਰਪਾਲ ਸਿੰਘ ਅਤੇ ਡਾਕਟਰ ਸੋਨਮ ਅਪਥਾਲਮਿਕ ਅਫ਼ਸਰਾਂ ਵੱਲੋਂ 200 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ 12 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਲਈ ਚੁਣਿਆ ਗਿਆ, ਜਿਨਾਂ ਦੀ ਸਰਜਰੀ ਆਉਣ ਵਾਲੇ ਦਿਨਾਂ ਵਿਚ ਮੁਫ਼ਤ ਕੀਤੀ ਜਾਵੇਗੀ, ਵੱਡੀ ਗਿਣਤੀ ਵਿਚ ਲੋੜ੍ਹਵੰਦ ਮਰੀਜ਼ਾਂ ਨੂੰ ਐੱਨਕਾਂ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਆਮ ਆਦਮੀ ਪਾਰਟੀ ਦੇ ਯੂਥ ਆਗੂ ਜਪਸਜੋਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ, ਇਸ ਦੌਰਾਨ ਸੀ.ਐੱਚ.ਓ. ਗੁਰਮਿੰਦਰ ਕੌਰ, ਸੁਪਰਵਾਈਜਰ ਸੁੱਖਵਿੰਦਰ ਸਿੰਘ, ਮੈਡਮ ਗੁਰਜੀਤ ਕੌਰ, ਆਸ਼ਾ ਮਨਦੀਪ ਕੌਰ, ਸੁਖਵਿੰਦਰ ਕੌਰ, ਕੁਲਦੀਪ ਕੌਰ ਨੇ ਕੈਂਪ ਵਿਚ ਮਰੀਜ਼ਾਂ ਰਜਿਸਟ੍ਰੇਸ਼ਨ ਅਤੇ ਬੀਪੀ ਸ਼ੂਗਰ ਦੀ ਜਾਂਚ ਕੀਤੀ ਅਤੇ ਸਿਹਤ ਸੇਵਾਵਾਂ ਨਿਭਾਈਆਂ। ਕੈਂਪ ਨੂੰ ਸਫ਼ਲ ਬਣਾਉਣ ਲਈ ਸਰਪੰਚ ਹਰਦੀਪ ਸਿੰਘ, ਮਨਦੀਪ ਸਿੰਘ ਬਰਸਾਲ, ਸ਼ਿਆਮਲ ਮੰਡਲ, ਬੂਟਾ ਸਿੰਘ ਪਟਨੇ ਵਾਲੇ, ਸੁਖਦੀਪ ਸਿੰਘ, ਜਗਜੀਤ ਸਿੰਘ ਜੱਗੀ, ਤਸਕੀਨ ਕੌਰ, ਅਨੂਪ੍ਰੀਤ ਕੌਰ, ਅਨਮੋਲਦੀਪ ਕੌਰ, ਜੋਤੀ ਝਮਟ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਰਪਲੱਸ ਦੇ ਦਾਅਵੇ ਖੋਖਲੇ, ਕਿਸਾਨਾਂ ਨੂੰ ਨਹੀਂ ਮਿਲ ਰਹੀ ਬਿਜਲੀ- ਗੋਲੂ ਤਲਵੰਡੀ, ਪੰਚ ਭੋਲਾ ਤਲਵੰਡੀ ਅਗਲੀ ਖ਼ਬਰ ਸਾਬਕਾ ਸੈਨਿਕ ਅਧਿਕਾਰੀ ਸਵ. ਮੋਹਣ ਸਿੰਘ ਘਮਣੇਵਾਲ ਨੂੰ ਸ਼ਰਧਾਂਜਲੀਆਂ ਭੇਟ
Ad Position 24