11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਇੰਟਰ-ਹਾਊਸ ਸ਼ਤਰੰਜ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 21-07-2026
ਡੇਹਲੋਂ, 20 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਸਮੇਂ ਅੰਡਰ-17 ਸਾਲ ਅਤੇ ਅੰਡਰ-14 ਸਾਲ ਵਰਗ ਦੇ ਲੜਕਿਆਂ ਅਤੇ ਲੜਕੀਆਂ ਲਈ ਇੰਟਰ-ਹਾਊਸ ਸ਼ਤਰੰਜ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਬੌਧਿਕ ਸਮਰੱਥਾ, ਧੀਰਜ ਅਤੇ ਸ਼ਾਨਦਾਰ ਖੇਡ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦਾ ਆਯੋਜਨ ਰਿੰਕੂ ਦੇਵੀ ਅਤੇ ਮਨਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਦੋਵਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਤਿਆਰ ਕਰਨ ਦੇ ਨਾਲ-ਨਾਲ ਸਮਾਗਮ ਨੂੰ ਸਫਲ ਬਣਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਅੰਡਰ-17 ਸਾਲ ਲੜਕਿਆਂ ਦੇ ਵਰਗ ਵਿਚ ਵੀਰਾਨੋਪ ਸਿੰਘ ਗਿਆਰ੍ਹਵੀਂ ਜਮਾਤ ਸਾਇੰਸ ਗਰੁੱਪ ਨੇ ਪਹਿਲਾ, ਮਾਧਵ ਗਰਗ ਜਮਾਤ ਗਿਆਰ੍ਹਵੀਂ ਕਾਮਰਸ ਨੇ ਦੂਜਾ ਅਤੇ ਸਾਹਿਬ ਸਿੰਘ ਜਮਾਤ ਗਿਆਰ੍ਹਵੀਂ ਕਾਮਰਸ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਦੇ ਵਰਗ ਵਿਚ ਗੁਰਸਾਗਲ ਸਿੰਘ ਜਮਾਤ ਛੇਵੀਂ ਨੇ ਪਹਿਲਾ, ਦਿਲਜੋਤ ਸਿੰਘ ਜਮਾਤ ਸੱਤਵੀਂ ਨੇ ਦੂਜਾ ਅਤੇ ਸੋਹਮ ਭੰਡਾਰੀ ਜਮਾਤ ਸੱਤਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿਚ ਨਿਹਾਰਿਕਾ ਮੋਦਗਿਲ ਜਮਾਤ ਅੱਠਵੀਂ ਡੀ ਨੇ ਪਹਿਲਾ, ਪ੍ਰਭਾਮ੍ਰਿਤ ਕੌਰ ਜਮਾਤ ਅੱਠਵੀਂ ਡੀ ਨੇ ਦੂਜਾ ਅਤੇ ਰਸਮੀਤ ਕੌਰ ਜਮਾਤ ਅੱਠਵੀਂ ਡੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੇ ਜੇਤੂਆਂ ਸਮੇਤ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਤਰੰਜ ਵਿਦਿਆਰਥੀਆਂ ਵਿਚ ਸੋਚਣ-ਸਮਝਣ ਦੀ ਸਮਰੱਥਾ, ਧੀਰਜ ਅਤੇ ਸਹੀ ਫ਼ੈਸਲੇ ਲੈਣ ਦੀ ਯੋਗਤਾ ਨੂੰ ਵਿਕਸਿਤ ਕਰਦੀ ਹੈ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰਾਜੋਆਣਾ ਖੁਰਦ ਵਿਖੇ ਐੱਨ.ਆਰ.ਆਈ. ਪਰਿਵਾਰ ਵੱਲੋਂ ਫ਼ਲਦਾਰ ਪੌਦੇ ਵੰਡੇ ਅਗਲੀ ਖ਼ਬਰ ਆਰਟ ਆਫ਼ ਲਿਵਿੰਗ ਦਾ ਚਾਰ-ਦਿਨਾਂ ਹੈਪੀ ਨੈੱਸ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ
Ad Position 24