02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਵਲੋਂ ਘੁਲਾਲ ਟੋਲ ਪਲਾਜ਼ਾ ਤਿੰਨ ਘੰਟੇ ਲਈ ਕੀਤਾ ਮੁਫ਼ਤ

Ad Position 21
No active advertisement
ਅਜੀਤ ਡੈਸਕ 23-07-2026

ਸਮਰਾਲਾ, 22 ਜੁਲਾਈ (ਰਾਮ ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਪੰਜਾਬ ਭਰ ਵਿਚ ਟੋਲ ਪਲਾਜੇ 12 ਵਜੇ ਤੋ 3 ਵਜੇ ਤੱਕ ਫ਼ਰੀ ਕੀਤੇ ਗਏ। ਇਸ ਲੜੀ ਤਹਿਤ ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਘੁਲਾਲ ਟੋਲ ਪਲਾਜ਼ਾ ਵੀ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਵੱਲੋਂ ਫ਼ਰੀ ਕੀਤਾ ਗਿਆ। ਇਸ ਮੌਕੇ ਪਹੁੰਚੇ ਕਿਸਾਨ ਆਗੂਆਂ ਜਿਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤੀ ਹਾਕਮਾਂ ਵਲੋਂ ਅਮਰੀਕਾ ਅਤੇ ਹੋਰ ਸਾਮਰਾਜੀ ਮੁਲਕਾਂ ਦੇ ਦਬਾਅ ਅਧੀਨ ਕੀਤਾ ਜਾ ਰਿਹਾ ਸਮਝੌਤਾ ਭਾਰਤ ਦੀ ਖੇਤੀ, ਡੇਅਰੀ, ਪਰਚੂਨ ਕਾਰੋਬਾਰ, ਵਪਾਰ ਅਤੇ ਛੋਟੇ ਉਦਯੋਗ ਦੇ ਗਲ ਅੰਗੂਠਾ ਦੇਣ ਜਾ ਰਿਹਾ ਹੈ। ਸਾਮਰਾਜੀ ਮੁਲਕਾਂ ਵੱਲੋਂ ਵੱਡੀਆਂ ਸਬਸਿਡੀਆਂ ਦੇ ਸਿਰ ਕੀਤੀ ਜਾ ਰਹੀ ਵੱਡੀ ਖੇਤੀ ਅਤੇ ਡੇਅਰੀ ਹੋਰ ਉਤਪਾਦ ਭਾਰਤ ਵਰਗੀ ਮੰਡੀ ਵਿਚ ਆਉਣ ਨਾਲ ਇੱਥੋਂ ਦਾ ਸਭ ਕੁੱਝ ਰੁਲ ਜਾਵੇਗਾ। ਦੇਸ਼ ਦੀ ਖੇਤੀ ਰੁਜ਼ਗਾਰ ਅਤੇ ਡੇਅਰੀ ਬਰਬਾਦੀ ਦੀ ਕਗਾਰ ਤੇ ਚਲੀ ਜਾਵੇਗੀ। ਕਿਸਾਨ ਆਗੂਆਂ ਨੇ ਇਸ ਅਣਸਾਵੀਂ ਸੰਧੀ ਖ਼ਿਲਾਫ਼ ਵੱਡੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੰਦਿਆਂ ਇਸ ਖ਼ਿਲਾਫ਼ ਘਰ ਘਰ ਚੁੱਲ੍ਹੇ ਚੁੱਲ੍ਹੇ ਤੱਕ ਪ੍ਰਚਾਰ ਮੁਹਿੰਮ ਲਿਜਾਣ ਦਾ ਸੱਦਾ ਦਿੱਤਾ।ਟੋਲ ਪਲਾਜ਼ਾ ਦੇ ਧਰਨਾ ਦੇ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਸਮੇਤ ਹਰ ਵਰਗ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਸੜਕਾਂ ‘ਤੇ ਉਤਰ ਆਇਆ ਹੈ । ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਰਾਜਭਾਗ ਭੋਗ ਰਹੀਆਂ ਸਰਕਾਰਾਂ ਲੋਕਾਂ ਨੂੰ ਭੁੱਲ ਚੁੱਕੀਆਂ ਹਨ ਅਤੇ ਉਹ ਇਸ ਸੋਚ ਵਿਚ ਹਨ ਕਿ ਜਿਸ ਗੱਦੀ ਦੇ ਬੈਠ ਕੇ ਅੱਜ ਉਹ ਹਕੂਮਤ ਕਰ ਰਹੇ ਹਨ, ਉਹ ਹਮੇਸ਼ਾ ਹੀ ਇੰਜ ਹੀ ਸੱਤਾ ਵਿਚਰਹਿਣਗੇ।ਦੋਵਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਸਰਕਾਰ ਲੈਂਡ ਪੁਲਿੰਗ ਸਕੀਮ ਦੀ ਆੜ ਵਿਚ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਹੈ। ਪਰ ਕਿਸਾਨ ਅਜਿਹਾ ਕਿਸੇ ਵੀ ਹਾਲਾਤ ਵਿਚ ਹਰਗਜ ਨਹੀਂ ਹੋਣ ਦੇਣਗੇ ਇਸ ਲਈ ਸਰਕਾਰ ਕਿਸਾਨਾਂ ਦੀ ਜ਼ਮੀਨਾਂ ‘ਤੇ ਅੱਖ ਰੱਖਣ ਦੇ ਵਿਚਾਰ ਤਿਆਗ ਦੇਵੇ।25 ਤਰੀਕ ਨੂੰ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕਣ ਲਈ ਬੁਲਾਈ ਮੀਟਿੰਗ ਦਾ ਵਿਸਥਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਅੱਜ ਸਮੁੰਦਰ ਵਿਚ ਆਪਣੀਆਂ ਖੇਤੀ ਫ਼ਸਲਾਂ ਸੁੱਟਣ ਵਾਲੇ ਦੇਸ਼ ਹੁਣ ਆਪਣੀਆਂ ਖੇਤੀ ਜਿਨਸਾਂ ਭਾਰਤ ਦੀਆਂ ਮੰਡੀਆਂ ਵਿਚ ਵੇਚਣ ਦੀਆਂ ਯੋਜਨਾਵਾਂ ਕਰ ਰਹੇ ਹਨ ਅਤੇ ਸਾਡੀਆਂ ਸਰਕਾਰਾਂ ਉਨ੍ਹਾਂ ਦੇ ਸਵਾਗਤ ਲਈ ਕਾਹਲ਼ੀਆਂ ਹੋਈਆਂ ਪਈਆਂ ਹਨ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ, ਪਰਮਿੰਦਰ ਸਿੰਘ ਪਾਲ ਮਾਜਰਾ ਸੂਬਾ ਜਨਰਲ ਸਕੱਤਰ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਊਰਨਾ ਬਲਾਕ ਸਮਰਾਲਾ ਸਕੱਤਰ ਬੀ. ਕੇ. ਯੂ. (ਲੱਖੋਵਾਲ), ਬੀ. ਕੇ. ਯੂ. (ਰਾਜੇਵਾਲ) ਦੇ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ, ਪ੍ਰਗਟ ਸਿੰਘ ਕੋਟ ਪਨੈਚ, ਬੀ. ਕੇ. ਯੂ. (ਉਗਰਾਹਾਂ) ਦੇ ਬਲਵੰਤ ਸਿੰਘ ਘੁਡਾਣੀ, ਸਾਧੂ ਸਿੰਘ ਪੰਜੇਟਾ, ਕੁਲਦੀਪ ਸਿੰਘ ਗਰੇਵਾਲ, ਬੀ. ਕੇ. ਯੂ. (ਕਾਦੀਆਂ) ਦੇ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਸਕੱਤਰ, ਜਮਹੂਰੀ ਕਿਸਾਨ ਸਭਾ ਦੇ ਲਛਮਣ ਸਿੰਘ ਕੂੰਮ ਕਲਾਂ,ਸੁਖਮਿੰਦਰ ਸਿੰਘ ਰਤਨਗੜ੍ਹ, ਕੁੱਲ ਹਿੰਦ ਕਿਸਾਨ ਸਭਾ (1936) ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਜੰਗ ਸਿੰਘ ਸਿਰਥਲਾ, ਆਤਮਾ ਸਿੰਘ ਆਦਿ ਨੇ ਵੀਸੰਬੋਧਨ ਕੀਤਾ ਅਤੇ ਅਗਲੇ ਲੰਮੇ ਅਤੇ ਜਾਨਹੂਲਵੇ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਪਰੋਕਤ ਆਗੂਆਂ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਵਰਕਰ, ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਘਰ ਵਿੱਚ ਵੜ ਕੇ ਹਮਲਾ ਕਰਨ ਦੇ ਦੋਸ਼ ’ਚ ਦੋ ਵਿਅਕਤੀ ਕਾਬੂ ਅਗਲੀ ਖ਼ਬਰ 23-07-26
Ad Position 24
No active advertisement