02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਖੰਨਾ ਵਿਚ ਚੱਲਦੀ ਕਾਰ ’ਤੇ ਹਵਾਈ ਫਾਇਰਾਂ ਦਾ ਮਾਮਲਾ ਸ਼ੱਕੀ-ਖੰਨਾ ਪੁਲਿਸ ਨੇ ਸੋਨੀ ਤੇ ਲੱਕੀ ਨਾਂਅ ਦੇ 2 ਵਿਅਕਤੀ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 23-07-2026
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਖੰਨਾ ਨੈਸ਼ਨਲ ਹਾਈਵੇ ’ਤੇ ਹਵਾਈ ਫਾਇਰ ਮਾਮਲੇ ਵਿਚ ਪਟਿਆਲਾ ਵਾਸੀ ਸੁਮਰਿੰਦਰ ਸੀੜਾ ਉਰਫ਼ ਸੁਮੇਰ ਸੀੜਾ ਜਦੋਂ ਰਾੜਾ ਸਾਹਿਬ ਤੋਂ ਵਾਪਸ ਆ ਰਹੇ ਸੀ ਤਾਂ ਉਨ੍ਹਾਂ ਦੀ ਗੱਡੀ ਅੱਗੇ 2 ਅਣਪਛਾਤੇ ਵਿਅਕਤੀਆਂ ਨੇ ਹਵਾਈ ਫ਼ਾਇਰ ਕੀਤੇ ਸਨ। ਐਸ. ਪੀ. ਪਵਨਜੀਤ ਨੇ ਦੱਸਿਆ ਕਿ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕਰਦੇ ਹੋਏ ਸੀ. ਸੀ. ਟੀ. ਵੀ ਫ਼ੁਟੇਜ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਸਲ ਵਿਚ ਅੰਬਾਲਾ- ਲੁਧਿਆਣਾ ਹਾਈਵੇ ’ਤੇ ਸਕੂਟਰੀ ਤੇ ਜਾ ਰਹੇ ਨੌਜਵਾਨ ਵਲੋਂ ਸੁਮਰਿੰਦਰ ਸੀੜਾ ਨੂੰ ਟਾਰਗੇਟ ਨਾ ਕਰਦੇ ਹੋਏ ਕਿਸੇ ਖਿਡੌਣੇ ਪਿਸਤੌਲ ਨਾਲ ਹਵਾਈ ਫ਼ਾਇਰ ਕੀਤੇ ਗਏ ਸਨ। ਇਨ੍ਹਾਂ ਵਿਅਕਤੀਆਂ ਦੀ ਭਾਲ ਲਈ ਵੱਖ- ਵੱਖ ਟੀਮਾਂ ਬਣਾਈਆਂ ਗਈਆਂ। ਇਸ ਦਰਮਿਆਨ ਪੁਲਿਸ ਨੇ ਸੀੜਾ ਦੇ ਫ਼ੇਸਬੁੱਕ ਮੈਸੇਜਰ ਤੇ ਮੈਸੇਜ ਕਰਨ ਵਾਲੇ ਦੋਲੰਦਰ ਸੋਨੀ ਵਾਸੀ ਯੂ. ਪੀ. ਨੂੰ ਮੁੱਕਦਮੇ ਵਿਚ ਨਾਮਜਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਕਥਿਤ ਦੋਸ਼ੀ ਦੀ ਪੁੱਛਗਿੱਛ ਵਿਚ ਗੱਲ ਸਾਹਮਣੇ ਆਈ ਹੈ ਕਿ ਦੋਲੰਦਰ ਸੋਨੀ ਨੇ ਤਾਂ ਆਪਣੇ ਪਿਤਾ ਦੇ ਅੱਖਾਂ ਦੇ ਇਲਾਜ ਲਈ 5000 ਹਜਾਰ ਰੁਪਏ ਦੀ ਮਦਦ ਮੰਗੀੇ ਸੀ ਨਾ ਕਿ ਕੋਈ ਫਿਰੌਤੀ ਮੰਗੀ ਸੀ । ਅਜੇ ਇਹ ਗੱਲ ਹਨੇਰੇ ਵਿਚ ਹੈ ਕਿ ਖਿਡੌਣਾ ਪਿਸਤੌਲ ਨਾਲ ਫਾਇਰਿੰਗ ਕਰਨ ਪਿੱਛੇ ਕੀ ਮਕਸਦ ਸੀ। ਉਨ੍ਹਾਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਦਰਮਿਆਨ ਥਾਣਾ ਸਿਟੀ ਖੰਨਾ ਵਿਚ ਮੁਖ਼ਬਰੀ ਦੇ ਆਧਾਰ ’ਤੇ ਲਖਵੀਰ ਸਿੰਘ ਲੱਕੀ ਪਿੰਡ ਰਹੌਣ ਜੋ ਆਪਣੇ ਆਪ ਨੂੰ ਸੀ. ਆਈ. ਏ. ਸਟਾਫ਼ ਦਾ ਪੁਲਿਸ ਮੁਲਾਜ਼ਮ ਦੱਸਦਾ ਹੈ ਅਤੇ ਦਾਣਾ ਮੰਡੀ ਵਿਚ ਲੋਕਾਂ ਨੂੰ ਨਕਲੀ ਪਿਸਤੌਲ ਦਿਖਾ ਕੇ ਜਬਰੀ ਵਸੂਲੀ ਕਰਦਾ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਨਕਲੀ ਪਿਸਤੌਲ ਬਰਾਮਦ ਕਰਵਾ ਲਈ ਗਈ ਹੈ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁੱਡਅਰਥ ਸਕੂਲ ਸਿਆੜ ਵਿਖੇ ‘ਅੰਤਰਰਾਸ਼ਟਰੀ ਉਲੰਪਿਅਡ’ ਵਿਚ ਜੇਤੂ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਦੂਸਰੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਕੀਤੀ ਸਾਂਝੀ ਰੋਸ ਰੈਲੀ
Ad Position 24
No active advertisement