ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ) ਮੰਡਲ ਕਮੇਟੀ ਖੰਨਾ ਦੇ ਸਕੱਤਰ ਕੁਲਵਿੰਦਰ ਸਿੰਘ, ਗਰਿੱਡ ਸਬਸਟੇਸ਼ਨ ਇੰਪਲਾਈਜ਼ ਯੂਨੀਅਨ ਸਰਕਲ ਖੰਨਾ ਦੇ ਆਗੂ ਹਰਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ) ਸਾਝਾ ਫੋਰਮ, ਏਕਤਾ ਮੰਚ ਪੰਜਾਬ ਦੇ ਸੱਦੇ ਤੇ ਖੰਨਾ ਮੰਡਲ ਅਧੀਨ ਪੈਂਦੀਆਂ ਵੱਖ-ਵੱਖ ਸਬ ਡਵੀਜ਼ਨਾਂ ਸਿਟੀ 1, ਸਿਟੀ 2, ਸਬਅਰਬਨ ਖੰਨਾ ਭੜੀ ਚਾਵਾ ਜਰਗ ਡਵੀਜ਼ਨ ਦਫ਼ਤਰ ਸਰਕਲ ਦਫ਼ਤਰ ਅਤੇ ਗਰਿੱਡ ਸੰਭਾਲ ਮੰਡਲ ਖੰਨਾ ਪ੍ਰੋਟੈਕਸ਼ਨ ਸੈਲ ਮੰਡਲ ਖੰਨਾ ਦੇ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਕਰਕੇ ਸੰਚਾਲਨ ਮੰਡਲ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਮੌਕੇ ਆਕਾਸ਼ ਗੂੰਜਾਓੁੋ ਨਾਹਰੇ ਲਾਏ ਗਏ। ਰੈਲੀ ਵਿੱਚ ਭਰਾਤਰੀ ਸਹਿਯੋਗ ਦਿੰਦੇ ਹੋਏ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਦੇ ਸਾਥੀਆਂ ਅਤੇ ਪੈਨਸ਼ਨਰ ਸਾਥੀਆਂ ਨੇ ਵੀ ਭਾਗ ਲੈ ਕੇ ਏਕਤਾ ਦਾ ਸਬੂਤ ਦਿੱਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਆਗੂਆਂ ਕੁਲਵਿੰਦਰ ਸਿੰਘ, ਕਿਸ਼ਨ ਕੁਮਾਰ, ਬਲਜੀਤ ਸਿੰਘ, ਜਸਵੰਤ ਰਾਏ, ਜਗਦੇਵ ਸਿੰਘ, ਵਿਧੀ ਚੰਦ, ਮਨੀਰਾਮ, ਵਰਿਆਮ ਸਿੰਘ, ਵਿਪਨ ਕੁਮਾਰ, ਨਵਜੋਤ ਕੁਮਾਰ, ਅਮ੍ਰਿਤ ਸਿੰਘ ਸਮਰਾਲਾ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਪਿੰਦਰ ਸਿੰਘ, ਅਰਸਵੀਰ ਸਿੰਘ ਆਦਿ ਨੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸੰਘਰਸ਼ ਕਰਦੇ ਕਿਸਾਨਾਂ ਮਜ਼ਦੂਰ ਮੁਲਾਜ਼ਮਾਂ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਛੇਤੀ ਤੋਂ ਛੇਤੀ ਮੰਨੀਆਂ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਛੇਤੀ ਨਾ ਮੰਨਿਆ ਤਾ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਮਿਤੀ 23 ਅਤੇ 24 ਜੁਲਾਈ 2026 ਨੂੰ ਸਮੂਹਿਕ ਛੁੱਟੀ ਤੇ ਜਾਣ ਲਈ ਮਜਬੂਰ ਹੋਣਾ ਪਵੇਗਾ ਅਤੇ 29 ਜੁਲਾਈ ਦੇ ਸਾਂਝੇ ਪ੍ਰੋਗਰਾਮ ਵਿੱਚ ਮੁਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫ਼ੈਸਲਾ ਵੀ ਕੀਤਾ ਗਿਆ।
ਬਿਜਲੀ ਮੁਲਾਜ਼ਮਾਂ ਨੇ ਦੂਸਰੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਕੀਤੀ ਸਾਂਝੀ ਰੋਸ ਰੈਲੀ
ਅਜੀਤ ਡੈਸਕ
23-07-2026