02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਨੌਜਵਾਨ ਦੀ ਭੇਦਭਰੀ ਹਾਲਤ ’ਚ ਖੇਡ ਮੈਦਾਨ ’ਚੋਂ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 23-07-2026

ਮਾਛੀਵਾੜਾ ਸਾਹਿਬ, 22 ਜੁਲਾਈ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਬਲਾਕ ਦੇ ਪਿੰਡ ਮਾਣੇਵਾਲ ਦੇ ਨਿਵਾਸੀ ਨੌਜਵਾਨ ਗੁਰਬਖ਼ਸ਼ ਸਿੰਘ ਦੀ ਲਾਸ਼ ਭੇਦਭਰੀ ਹਾਲਤ ’ਚ ਖੇਡ ਮੈਦਾਨ ‘ਚੋਂ ਮਿਲੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਨੌਜਵਾਨ ਗੁਰਬਖ਼ਸ਼ ਸਿੰਘ ਰਾਤ 10.30 ਵਜੇ ਦੇ ਕਰੀਬ ਘਰੋਂ ਗਿਆ। ਕੁੱਝ ਸਮੇਂ ਬਾਅਦ ਉਸ ਦੇ ਦੋਸਤ ਨੇ ਆ ਕੇ ਸੂਚਨਾ ਦਿੱਤੀ ਕਿ ਗੁਰਬਖ਼ਸ਼ ਸਿੰਘ ਸਕੂਲ ਦੇ ਖੇਡ ਮੈਦਾਨ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ। ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮੌਤ ਦੇ ਕਾਰਨਾਂ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਹੈ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮ੍ਰਿਤਕ ਗੁਰਬਖ਼ਸ਼ ਸਿੰਘ ਦੀ ਮੌਤ ਕਿਵੇਂ ਹੋਈ। ਪੁਲਿਸ ਵਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਦੂਸਰੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਕੀਤੀ ਸਾਂਝੀ ਰੋਸ ਰੈਲੀ ਅਗਲੀ ਖ਼ਬਰ ਘਰ ਵਿੱਚ ਵੜ ਕੇ ਹਮਲਾ ਕਰਨ ਦੇ ਦੋਸ਼ ’ਚ ਦੋ ਵਿਅਕਤੀ ਕਾਬੂ
Ad Position 24
No active advertisement