ਖੰਨਾ, 25 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ 4 ਪ੍ਰਮੁੱਖ ਕਾਲਜਾਂ ਅਤੇ 3 ਪ੍ਰਮੁੱਖ ਸਕੂਲਾਂ ਨੂੰ ਚਲਾਉਣ ਵਾਲੀ ਅਤੇ ਸੈਂਕੜੇ ਕਰੋੜ ਰੁਪਏ ਦੇ ਬਜਟ ਵਾਲੀ ਸੰਸਥਾ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਅੱਜ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰਾਜੇਸ਼ ਡਾਲੀ ਪ੍ਰਧਾਨ ਚੁਣੇ ਗਏ। ਗੌਰਤਲਬ ਹੈ ਕਿ ਇਸ ਸੰਸਥਾ ਦੇ 5000 ਹਜ਼ਾਰ ਤੋਂ ਵਧੇਰੇ ਮੈਂਬਰ ਜਨਰਲ ਹਾਊਸ਼ ਚੁਣਨ ਲਈ 1 ਲੱਖ ਤੋਂ ਵੱਧ ਵੋਟਾਂ ਪਾਉਂਦੇ ਹਨ। ਚੋਣ ਮੀਟਿੰਗ ਅੱਜ ਸੁਸਾਇਟੀ ਦੇ ਦਫ਼ਤਰ ਵਿਚ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਹੋਈ। ਚੋਣਾਂ ਤੋਂ ਪਹਿਲਾਂ ਪ੍ਰੋਗਰੈਸਿਵ ਪੈਨਲ ਆਫ਼ ਐਜੂਕੇਸ਼ਨ ਦੇ ਕਨਵੀਨਰ ਡਾ. ਸੋਮੇਸ਼ ਬੱਤਾ ਅਤੇ ਜਸਪਾਲ ਲੋਟੇ ਵਲੋਂ ਵੱਖ-ਵੱਖ ਅਹੁਦਿਆਂ ਦੀਆਂ ਚੋਣਾਂ ਲਈ ਵਿੱਪ ਜਾਰੀ ਕੀਤਾ ਗਿਆ। ਅੱਜ ਦੀ ਚੋਣ ਵਿਚ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਵਿਚ ਪ੍ਰਧਾਨ ਰਾਜੇਸ਼ ਡਾਲੀ, ਜਨਰਲ ਸਕੱਤਰ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥੰਮਣ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ, ਏ. ਐੱਸ. ਕਾਲਜ ਸਕੱਤਰ ਅਜੈ ਸੂਦ, ਏ. ਐੱਸ. ਕਾਲਜ ਫ਼ਾਰ ਵੁਮੈਨ ਸਕੱਤਰ ਕਵਿਤਾ ਗੁਪਤਾ, ਏ. ਐੱਸ. ਮਾਡਰਨ ਸਕੂਲ ਸਕੱਤਰ ਮੁਨੀਸ਼ ਭਾਂਬਰੀ, ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਮੈਨੇਜਰ ਮੋਹਿਤ ਗੋਇਲ, ਐੱਮ. ਜੀ. ਸੀ. ਏ. ਐੱਸ. ਮਾਡਲ ਹਾਈ ਸਕੂਲ ਸਕੱਤਰ ਸ਼ਿਵਮ ਬੇਦੀ, ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਸ ਸਕੱਤਰ ਰਮਰੀਸ਼ ਵਿਜ, ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਸਕੱਤਰ ਸੁਬੋਧ ਮਿੱਤਲ ਆਦਿ ਹਨ। ਰਾਜੇਸ਼ ਡਾਲੀ ਦਾ ਨਾਮ ਪ੍ਰਧਾਨ ਵਜੋਂ ਸੰਜੀਵ ਧਮੀਜਾ ਵਲੋਂ ਪ੍ਰਸਤਾਵਿਤ ਕੀਤਾ ਗਿਆ ਅਤੇ ਜਤਿੰਦਰ ਦੇਵਗਨ ਵਲੋਂ ਇਸ ਦੀ ਤਾਈਦ ਕੀਤੀ ਗਈ ਅਤੇ ਸੰਜੀਵ ਧਮੀਜਾ ਦਾ ਨਾਮ ਜਨਰਲ ਸਕੱਤਰ ਵਜੋਂ ਰਾਜੇਸ਼ ਡਾਲੀ ਵਲੋਂ ਪ੍ਰਸਤਾਵਿਤ ਕੀਤਾ ਗਿਆ। ਟਰੱਸਟ ਦੇ ਸਾਰੇ ਮੈਂਬਰਾਂ ਨੇ ਨਵ ਨਿਯੁਕਤ ਟੀਮ ਨੂੰ ਵਧਾਈ ਦਿੱਤੀ । ਇਸ ਮੌਕੇ ਡਾ. ਅਸ਼ਵਨੀ ਬਾਂਸਲ, ਡਾ. ਸੋਮੇਸ਼ ਬੱਤਾ, ਡਾ. ਜਸਪਾਲ ਲੋਟੇ, ਰਜਨੀਸ਼ ਬੇਦੀ, ਐਡਵੋਕੇਟ ਅਜੈ ਦੇਵੇਸ਼ਵਰ, ਐਡਵੋਕੇਟ ਰੁਪੇਸ਼ ਭਾਰਦਵਾਜ, ਬਿਪਿਨ ਗੈਂਦ, ਹਰੀਸ਼ ਮਹਿੰਦਰੂ ਅਤੇ ਹਿਮਾਂਸ਼ੂ ਸ਼ਰਮਾ ਵੀ ਹਾਜ਼ਰ ਸਨ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ। ਚੁਣੇ ਜਾਣ ਉਪਰੰਤ ਪ੍ਰਧਾਨ ਰਾਜੇਸ਼ ਡਾਲੀ ਨੇ ਸਾਰੇ ਮੈਂਬਰਾਂ ਦਾ ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਟੀਮ ਸਾਰੀਆਂ ਸੰਸਥਾਵਾਂ ਦੀ ਵਿੱਦਿਅਕ ਉੱਤਮਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕਰੇਗੀ। ਇਸ ਮੌਕੇ ਏ. ਐੱਸ ਟਰੱਸਟ ਦੇ ਸਾਬਕਾ ਜੁਆਇੰਟ ਜਨਰਲ ਸਕੱਤਰ ਅਤੇ ਟਰੱਸਟੀ ਰਣਜੀਤ ਸਿੰਘ ਹੀਰਾ ਨੇ ਰਾਜੇਸ਼ ਡਾਲੀ ਅਤੇ ਬਾਕੀ ਚੁਣੀ ਟੀਮ ਨੂੰ ਵਧਾਈ ਦਿੱਤੀ।
ਰਾਜੇਸ਼ ਡਾਲੀ ਏ. ਐੱਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ
ਅਜੀਤ ਡੈਸਕ
26-07-2026