ਮਲੌਦ, 25 ਜੁਲਾਈ (ਨਿਜ਼ਾਮਪੁਰ)-ਪਿੰਡ ਚੋਮੋਂ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਵੱਡੀ ਗਿਣਤੀ ਨੌਜਵਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਸਮੇਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਕਾਫ਼ਲੇ ਨੂੰ ਦਿਨੋਂ ਦਿਨ ਬਲ ਰਿਹਾ ਹੈ। ਅੱਜ ਪੰਜਾਬ ਦੇ ਵਿਚ ਹਰ ਰੋਜ਼ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਪਿਆਰ ਕਰਦੇ ਹਨ। ਇਸ ਕਰ ਕੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਬਾਅਦ ਇਹ ਮੌਕਾ ਮਿਲਿਆ ਕਿ ਉਹ ਪੰਜਾਬ ਦੀ ਇੱਕ ਧਿਰ ਖੜੀ ਕਰ ਸਕਣ ਅਤੇ ਪੰਜਾਬੀਆਂ ਦੀ ਖੁੱਸੀ ਹੋਈ ਸਰਦਾਰੀ ਨੂੰ ਮੁੜ ਬਹਾਲ ਕਰ ਸਕਣ। ਉਨ੍ਹਾਂ ਕਿਹਾ ਜਿੱਥੇ ਅੱਜ ਸਾਰੀਆਂ ਪਾਰਟੀਆਂ ਪੰਜਾਬ ਦੇ ਮੁੱਦਿਆਂ ਤੋਂ ਮੂੰਹ ਮੋੜ ਕੇ ਕੇਵਲ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੀਆਂ ਹਨ, ਉੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਧਿਰ ਵਜੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਅੱਗੇ ਆ ਰਹੀ ਹੈ। ਪੰਜਾਬ ਦੇ ਲੋਕਾਂ ਨਾਲ ਪੈਰ ਪੈਰ ‘ਤੇ ਹੋਏ ਧੋਖੇ ਦਾ ਹਿਸਾਬ ਲੈਣ ਦੇ ਲਈ ਲੋਕ ਅਕਾਲੀ ਦਲ ਵਾਰਸ ਪੰਜਾਬ ਦੇ ਵਿਚੋਂ ਆਪਣਾ ਭਵਿੱਖ ਤਲਾਸ਼ ਰਹੇ ਹਨ। ਰੁਪਾਲੋਂ ਨੇ ਕਿਹਾ ਕਿ ਅੱਜ ਪਿੰਡ ਪਿੰਡ ਪਾਰਟੀ ਦੀ ਲਹਿਰ ਚੱਲ ਰਹੀ ਹੈ ਤੇ ਹਰ ਵਰਗ ਦਾ ਵਿਅਕਤੀ ਪਾਰਟੀ ਨਾਲ ਜੁੜਨ ਦੇ ਲਈ ਉਤਾਵਲਾ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬਿਨਾਂ ਕਿਸੇ ਭੇਦ ਭਾਵ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਪੰਥਕ ਪਲੇਟਫ਼ਾਰਮ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਵਾਰਿਸ ਪੰਜਾਬ ਵਿਚ ਸ਼ਾਮਲ ਹੋਣ ਵਾਲੇ ਚੋਮੋਂ ਦੇ ਨੌਜਵਾਨ ਕਾਕਾ ਸਿੰਘ ਚੋਮੋਂ, ਹਰਵਿੰਦਰ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਜਸਕਰਨ ਸਿੰਘ, ਕੁਲਵੀਰ ਸਿੰਘ, ਸ਼ਮਸ਼ੇਰ ਸਿੰਘ, ਕਰਮਜੀਤ ਸਿੰਘ, ਗਿਆਨ ਸਿੰਘ, ਜਸ਼ਨਦੀਪ ਸਿੰਘ, ਅਰਸ਼ਦੀਪ ਸਿੰਘ ਤੋਂ ਇਲਾਵਾ ਅੱਜ ਦੀ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਚੋਮੋਂ, ਪ੍ਰਗਟਸਿੰਘ ਰੱਬੋਂ, ਦਫ਼ਤਰ ਸਕੱਤਰ ਗਗਨਦੀਪ ਸਿੰਘ ਪਾਇਲ, ਵਰਿੰਦਰਜੀਤ ਸਿੰਘ ਬੇਰ ਕਲਾਂ, ਸਾਬਕਾ ਸਰਪੰਚ ਸੁਖਵੀਰ ਸਿੰਘ ਹੈਪੀ ਨਿਜ਼ਾਮਪੁਰ, ਹਰਵੰਤ ਸਿੰਘ ਗਿੱਲ, ਜੋਗਾ ਸਿੰਘ ਬੇਰਕਲਾਂ, ਬਲਤੇਜ ਸਿੰਘ ਸੋਢੀ ਮਾਂਗੇਵਾਲ, ਬੁੱਧ ਸਿੰਘ, ਮੱਖਣ ਸਿੰਘ ਰਾਮਗੜ੍ਹ ਵੀ ਹਾਜ਼ਰ ਸਨ।